ਸਿਹਤ ਮੰਤਰੀ ਨੇ ਡਾਕਟਰਾਂ ਤੋਂ ਹੜਤਾਲ ਵਾਪਸ ਲੈਣ ਦੀ ਕੀਤੀ ਅਪੀਲ, ਕਿਹਾ – ਉਮੀਦ ਹੈ ਜਲਦ ਸ਼ੁਰੂ ਹੋਵੇਗੀ ਨੀਟ ਪੀਜੀ ਕਾਊਂਸਲਿੰਗ

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰੈਜ਼ੀਡੈਂਟ ਡਾਕਟਰਾਂ ਨੂੰ ਲੋਕ ਹਿੱਤ ਵਿੱਚ (NEET 2021 ਕਾਉਂਸਲਿੰਗ ਵਿੱਚ ਦੇਰੀ ਦੇ ਵਿਰੁੱਧ) ਆਪਣੀ ਹੜਤਾਲ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਡਾਕਟਰਾਂ ਨੂੰ ਅਪੀਲ ਕਰਦੇ ਹੋਏ ਮਾਂਡਵੀਆ ਨੇ ਕਿਹਾ, ”ਮੈਂ ਸਾਰੇ ਰੈਜ਼ੀਡੈਂਟ ਡਾਕਟਰਾਂ ਨਾਲ ਮੀਟਿੰਗ ਕੀਤੀ ਹੈ। ਅਸੀਂ ਕਾਉਂਸਲਿੰਗ ਕਰਨ ਦੇ ਯੋਗ ਨਹੀਂ ਹਾਂ ਕਿਉਂਕਿ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਸੁਣਵਾਈ 6 ਜਨਵਰੀ ਨੂੰ ਹੋਵੇਗੀ। ਮੈਨੂੰ ਉਮੀਦ ਹੈ ਕਿ NEET PG ਕਾਉਂਸਲਿੰਗ ਜਲਦੀ ਸ਼ੁਰੂ ਹੋ ਜਾਵੇਗੀ।

ਦੱਸ ਦੇਈਏ ਕਿ ਆਪਣੀ ਹੜਤਾਲ ਨੂੰ ਤੇਜ਼ ਕਰਦੇ ਹੋਏ ਰੈਜ਼ੀਡੈਂਟ ਡਾਕਟਰ ਸੜਕਾਂ ‘ਤੇ ਰੋਸ ਮਾਰਚ ਕੱਢ ਰਹੇ ਹਨ। ਡਾਕਟਰਾਂ ਦਾ ਅੰਦੋਲਨ ਜਾਰੀ ਰਹਿਣ ਕਾਰਨ ਤਿੰਨ ਕੇਂਦਰੀ ਹਸਪਤਾਲਾਂ-ਸਫਦਰਜੰਗ, ਆਰਐਮਐਲ ਅਤੇ ਲੇਡੀ ਹਾਰਡਿੰਗ ਹਸਪਤਾਲਾਂ ਦੇ ਨਾਲ-ਨਾਲ ਦਿੱਲੀ ਸਰਕਾਰ ਦੇ ਕੁਝ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਪ੍ਰਭਾਵਿਤ ਹੋਇਆ ਹੈ