ਇਕ ਦਿਨ ‘ਚ Covovax ਤੇ Corbevax ਵੈਕਸੀਨ ਦੇ ਨਾਲ-ਨਾਲ ਐਂਟੀ ਵਾਇਰਲ ਦਵਾਈ ਨੂੰ ਮਿਲੀ ਮਨਜ਼ੂਰੀ

Covovax-Corbevax Vaccines Approved : ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਸਰਕਾਰ ਨੇ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਸਿਹਤ ਅਤੇ ਪਰਿਵਾਰ ਕਲਿਾਣ ਮੰਤਰਾਲੇ ਤਹਿਤ ਆਉਣ ਵਾਲੇ ਕੇਂਦਰੀ ਔਸ਼ਧੀ ਮਾਪਦੰਡ ਕੰਟਰੋਲ ਸੰਗਠਨ (CDSCO) ਨੇ ਕੋਵਿਡ-19 ਵੈਕੀਸਨ ਕੋਵੋਵੈਕਸ ਤੇ ਕਾਰਬੋਵੈਕਸ ਤੇ ਐਂਟੀ-ਵਾਇਰਲ ਦਵਾਈ ਮੋਲਨੂਪਿਰਾਵੀਰ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ (Mansukh Mandaviya) ਨੇ ਦਿੱਤੀ ਹੈ।

ਸਿਹਤ ਮੰਤਰੀ ਨੇ ਕਿਹਾ ਹੈ, ਕਾਰਬੋਵੈਕਸ ਭਾਰਤ ‘ਚ ਬਣੀ ਪਹਿਲੀ ‘ਆਰਬੀਡੀ ਪ੍ਰੋਟੀਨ ਸਬ-ਯੂਨਿਟ ਵੈਕਸੀਨ’ ਹੈ। ਇਸ ਨੂੰ ਹੈਦਰਾਬਾਦ ਦੀ ਕੰਪਨੀ ਬਾਇਓਲੌਜੀਕਲ-ਈ (Biological-E) ਨੇ ਬਣਾਇਆ ਹੈ। ਉਨ੍ਹਾਂ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ, ‘ਇਹ ਹੈਟ੍ਰਿਕ ਹੈ! ਹੁਣ ਇਹ ਭਾਰਤ ‘ਚ ਵਿਕਸਤ ਹੋਈ ਤੀਸਰੀ ਵੈਕਸੀਨ ਬਣ ਗਈ ਹੈ।’ ਨੈਨੋਪਾਰਟੀਕਲ ਵੈਕਸੀਨ (NanoPartical Vaccine) ਕੋਵੋਵੈਕਸ ਦਾ ਨਿਰਮਾਣ ਪੁਣੇ ਸਥਿਤ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ‘ਚ ਕੀਤਾ ਜਾਵੇਗਾ