60+ ਉਮਰ ਵਾਲਿਆਂ ਨੂੰ ਪ੍ਰੀਕੌਸ਼ਨ ਡੋਜ਼ ਲਈ ਇੰਝ ਕਰਨੀ ਪਵੇਗੀ ਰਜਿਸਟ੍ਰੇਸ਼ਨ

CoWIN App Registration Process for Precaution Dose : ਭਾਰਤ ‘ਚ ਕੋਰੋਨਾ ਵੈਕਸੀਨ ਦੀ ਤੀਸਰੀ ਡੋਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋੜਵੰਦ ਲੋਕਾਂ ਨੂੰ ਤੀਸਰੀ ਡੋਜ਼ ਲਗਾਉਣ ਦਾ ਐਲਾਨ ਕੀਤਾ ਸੀ। ਪੀਐੱਮ ਮੋਦੀ ਨੇ ਇਸ ਨੂੰ ਬੂਸਟਰ ਡੋਜ਼ ਦੀ ਜਗ੍ਹਾ ਪ੍ਰੀਕੌਸ਼ਨ ਡੋਜ਼ (Precaution Dose) ਨਾਂ ਦਿੱਤਾ ਹੈ। ਹੁਣ CoWIN App ਪਲੇਟਫਾਰਮ ਦੇ ਪ੍ਰਮੁੱਖ ਡਾ. ਆਰਐੱਸ ਸ਼ਰਮਾ ਨੇ ਦੱਸਿਆ ਕਿ Precaution Dose ਲਈ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋੜਵੰਦ ਲੋਕ ਕਿਵੇਂ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਰਜਿਸਟ੍ਰੇਸ਼ਨ CoWIN App ‘ਤੇ ਹੀ ਹੋਵੇਗੀ

CoWIN App Registration Process for Precaution Dose

ਕੋਵਿਨ ਪਲੇਟਫਾਰਮ ਚੀਫ ਡਾ. ਆਰਐੱਸ ਸ਼ਰਮਾ ਅਨੁਸਾਰ, ਰਜਿਸਟ੍ਰੇਸ਼ਨ ਪ੍ਰਕਿਰਿਆ ਬਿਲਕੁਲ ਪਹਿਲਾਂ ਵਾਂਗ ਹੀ ਹੋਵੇਗੀ। ਜੇਕਰ ਤੁਸੀਂ 60 ਸਾਲ ਤੋਂ ਜ਼ਿਆਦਾ ਉਮਰ ਦੇ ਹੋ ਤੇ ਦੋਵੇਂ ਡੋਜ਼ ਲੈ ਚੁੱਕੇ ਹੋ ਤਾਂ ਦੂਸਰੀ ਖੁਰਾਕ ਅਤੇ ਜਿਸ ਦਿਨ ਤੁਸੀਂ CoWIN App ‘ਤੇ ਰਜਿਸਟ੍ਰੇਸ਼ਨ ਕਰ ਰਹੇ ਹੋ, ਦੇ ਵਿਚਕਾਰਲਾ ਫ਼ਰਕ 9 ਮਹੀਨੇ (39 ਹਫ਼ਤਿਆਂ) ਤੋਂ ਜ਼ਿਆਦਾ ਹੈ ਤਾਂ ਤੁਸੀਂ ਯੋਗ ਹੋ।

ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਤਾਂ CoWIN App ਪੁੱਛੇਗਾ ਕਿ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਜਾਂ ਨਹੀਂ। ਜੇਕਰ ਤੁਸੀਂ ਹਾਂ ਕਹਿੰਦੇ ਹੋ ਤਾਂ ਤੁਹਾਨੂੰ ਰਜਿਸਟਰਡ ਡਾਕਟਰ ਤੋਂ ਕਾਮਰੇਡਿਟੀਜ਼ ਸਰਟੀਫਿਕੇਟ ਹਾਸਲ ਕਰਨਾ ਪਵੇਗਾ ਤੇ ਬੁਕਿੰਗ ਵਾਲੇ ਦਿਨ ਟੀਕਾਕਰਨ ਕੇਂਦਰ ‘ਚ ਇਹ ਸਰਟੀਫਿਕੇਟ ਦਿਖਾਉਣਾ ਪਵੇਗਾ। ਇਸ ਤਰ੍ਹਾਂ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ Precaution Dose ਲੈ ਸਕਦੇ ਹਨ।