ਟੈਕਸ ਚੋਰੀ ਮਾਮਲੇ ’ਚ ਕਾਨਪੁਰ ਦੇ ਕਾਰੋਬਾਰੀ ਦੇ ਟਿਕਾਣਿਆਂ ’ਤੇ ਮਾਰਿਆ ਛਾਪਾ

ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਜਦੋਂ ਟੈਕਸ ਚੋਰੀ ਦੇ ਮਾਮਲੇ ‘ਚ ਇਕ ਵੱਡੇ ਕਾਰੋਬਾਰੀ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਗਈ ਤਾਂ ਉਸ ਦੇ ਟਿਕਾਣੇ ‘ਤੋਂ 150 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ। ਨਕਦੀ ਇੰਨੀ ਜ਼ਿਆਦਾ ਸੀ ਕਿ ਨੋਟ ਗਿਣਨ ਲਈ ਤਿੰਨ ਮਸ਼ੀਨਾਂ ਮੰਗਵਾਉਣੀਆਂ ਪਈਆਂ। ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (Central Board of Indirect Taxes and Customs) ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਜ਼ਬਤੀ ਹੈ। ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ ਯੂਨਿਟ ਨੇ ਪਰਫਿਊਮ ਦੇ ਕਾਰੋਬਾਰ ਨਾਲ ਜੁੜੇ ਕਾਨਪੁਰ ਦੇ ਵਪਾਰੀ ਪੀਯੂਸ਼ ਜੈਨ (Piyush Jain) ਦੇ ਤਿੰਨ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ

ਸੀਬੀਆਈਸੀ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਆਮਦਨ ਕਰ ਵਿਭਾਗ ਅਤੇ ਜੀਐਸਟੀ ਅਧਿਕਾਰੀ ਕਾਰੋਬਾਰੀ ਦੀ ਰਿਹਾਇਸ਼ ‘ਤੇ ਨੋਟਾਂ ਦੇ ਵਿਚਕਾਰ ਬੈਠੇ ਵੇਖੇ ਜਾ ਸਕਦੇ ਹਨ। ਇਨ੍ਹਾਂ ਚਾਰਾਂ ਕੋਲ ਗਿਣਤੀ ਕਰਨ ਲਈ ਨਕਦੀ ਅਤੇ ਮਸ਼ੀਨਾਂ ਦੇ ਢੇਰ ਲੱਗੇ ਹੋਏ ਹਨ। ਨੋਟਾਂ ਦੀ ਗਿਣਤੀ ਕਰਨ ਲਈ ਸਟੇਟ ਬੈਂਕ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਅਤੇ ਗਿਣਤੀ ਅਜੇ ਵੀ ਜਾਰੀ ਹੈ। ਵਿਭਾਗ ਨੇ ਜ਼ਬਤ ਕੀਤੇ ਜਾਣ ਦੇ ਸਮੇਂ ਦੀ ਵੀਡੀਓ ਵੀ ਜਾਰੀ ਕੀਤੀ ਹੈ।

ਪਰਫਿਊਮ ਕਾਰੋਬਾਰੀ ਪੀਯੂਸ਼ ਜੈਨ ਦੇ ਆਨੰਦਪੁਰੀ ਸਥਿਤ ਆਵਾਸ ’ਤੇ ਸ਼ੁੱਕਰਵਾਰ ਨੂੰ ਦੂਸਰੇ ਦਿਨ ਵੀ ਡਾਇਰੈਕਟੋਰੇਟ ਜਨਰਲ ਜੀਐੱਸਟੀ ਇੰਟੈਲੀਜੈਂਸ ਦੀ ਅਹਿਮਦਾਬਾਦ ਟੀਮ ਦੀ ਜਾਂਚ-ਛਾਪਾ ਜਾਰੀ ਹੈ। ਘਰ ਦੇ ਬਾਹਰ ਪੀਏਸੀ ਅਤੇ ਪੁਲਿਸ ਬਲ ਦੇ ਜਵਾਨ ਮੌਜੂਦ ਹਨ। ਉਨ੍ਹਾਂ ਦੇ ਆਨੰਦਪੁਰੀ ਸਥਿਤ ਆਵਾਸ ਨੂੰ ਅੰਦਰ ਤੋਂ ਬੰਦ ਕਰਕੇ ਰੱਖਿਆ ਗਿਆ ਹੈ। ਹੁਣੇ ਹੀ ਟੀਮ ਦੋ ਵਿਅਕਤੀਆਂ ਨੂੰ ਕਾਰ ਵਿੱਚ ਆਪਣੇ ਨਾਲ ਲੈ ਗਈ ਹੈ। ਪਰ ਇਨ੍ਹਾਂ ਨੂੰ ਕਿੱਥੇ ਲਿਜਾਇਆ ਗਿਆ ਹੈ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੀਯੂਸ਼ ਜੈਨ ਦੇ ਬੇਟੇ ਹਨ।

ਗੇਟ ਦੇ ਅੰਦਰ ਰੱਖੇ ਨਵੇਂ ਬਕਸੇ ਸਾਫ਼ ਦਿਖਾਈ ਦੇ ਰਹੇ ਹਨ। ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਇਹ ਡੱਬੇ ਅੱਜ ਸਵੇਰੇ ਹੀ ਲਿਆਂਦੇ ਗਏ ਹਨ। ਇੰਟਰਨੈੱਟ ਮੀਡੀਆ ‘ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਕਰਮਚਾਰੀ ਨੋਟ ਗਿਣ ਰਹੇ ਹਨ।ਹਾਲਾਂਕਿ ਇਹ ਫੋਟੋ ਛਾਪੇ ਦੀ ਹੈ, ਇਸਦੀ ਪੁਸ਼ਟੀ jagran.com ਨਹੀਂ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ’ਚ ਕਰੋਡ਼ਾਂ ਰੁਪਏ ਬਰਾਮਦ ਕੀਤੇ ਗਏ ਹਨ। ਉਸਨੂੰ ਦੇਖਦੇ ਹੋਏ ਹੀ ਵੱਡੀ ਗਿਣਤੀ ’ਚ ਬਕਸਿਆਂ ਨੂੰ ਲਿਆਂਦਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅੱਜ ਸ਼ਾਮ ਤਕ ਅਧਿਕਾਰਿਤ ਪੁਸ਼ਟੀ ਹੋ ਜਾਵੇਗੀ।

ਆਨੰਦਪੁਰੀ ਦੇ ਰਹਿਣ ਵਾਲੇ ਪਰਫਿਊਮ ਵਪਾਰੀ ਪੀਯੂਸ਼ ਜੈਨ ਦੇ ਘਰ ਦੇ ਬਾਹਰ ਸੁਰੱਖਿਆ ਘੇਰਾ ਵਧਾਉਣ ਲਈ ਪੀਏਸੀ ਦੀ ਇੱਕ ਬਟਾਲੀਅਨ ਤਾਇਨਾਤ ਕੀਤੀ ਗਈ ਹੈ। ਪੀਏਸੀ ਦੀ ਟੀਮ ਸਵੇਰ ਤੋਂ ਹੀ ਘਰ ਦੇ ਸਾਹਮਣੇ ਤਾਇਨਾਤ ਹੈ। ਪੂਰੇ ਇਲਾਕੇ ਦੇ ਲੋਕ ਜਿੱਥੇ ਪਰਫਿਊਮ ਵਪਾਰੀ ਦਾ ਘਰ ਹੈ, ਉਸ ਗਲੀ ਵਿੱਚ ਜਾਣ ਤੋਂ ਗੁਰੇਜ਼ ਕਰ ਰਹੇ ਹਨ।

ਹਾਲਾਂਕਿ ਪੂਰੇ ਆਨੰਦਪੁਰੀ ‘ਚ ਸਵੇਰ ਤੋਂ ਹੀ ਪਰਫਿਊਮ ਵਪਾਰੀ ਦੇ ਘਰ ਛਾਪੇਮਾਰੀ ਹੋਣ ਦੀ ਚਰਚਾ ਹੈ ਅਤੇ ਲੋਕਾਂ ‘ਚ ਘਰ ਦੇ ਸਾਹਮਣੇ ਪਾਰਕ ‘ਚ ਇਸ ਦੀ ਲਗਾਤਾਰ ਚਰਚਾ ਹੋ ਰਹੀ ਹੈ। ਸਵੇਰ ਤੋਂ ਹੀ ਬਕਸੇ ਭਰ ਕੇ ਲੋਡਰ ਵਿੱਚ ਲਿਆਂਦੇ ਜਾ ਰਹੇ ਹਨ।ਪੁਲਿਸ ਅਨੁਸਾਰ ਹੁਣ ਤਕ ਕਰੀਬ 50 ਪੇਟੀਆਂ ਇੱਥੇ ਲਿਆਂਦੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਸਵੇਰੇ ਨੋਟ ਗਿਣਨ ਵਾਲੀ ਮਸ਼ੀਨ ਵੀ ਲਿਆਂਦੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਸ਼ੀਨ ਸਟੇਟ ਬੈਂਕ ਆਫ ਕਲਿਆਣਪੁਰ ਤੋਂ ਲਿਆਂਦੀ ਗਈ ਹੈ। ਪੀਏਸੀ ਦੇ ਮੁਲਾਜ਼ਮ ਘਰ ਦੇ ਅੰਦਰ ਗਲਿਆਰੇ ਵਿੱਚ ਤਾਇਨਾਤ ਹਨ ਅਤੇ ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਹੈ।