ਉੱਪ ਮੁੱਖ ਮੰਤਰੀ ਮੌਕੇ ‘ਤੇ ਪੁੱਜੇ, CM ਚੰਨੀ ਤੇ NIA ਦੀ ਟੀਮ ਲੁਧਿਆਣਾ ਲਈ ਰਵਾਨਾ

ਲੁਧਿਆਣਾ : ਲੁਧਿਆਣਾ ਕਚਹਿਰੀਆਂ ਵਿਚ ਹੋਏ ਬੰਬ ਬਲਾਸਟ ਦੀ ਜਾਣਕਾਰੀ ਮਿਲਦੇ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਕਿਸਾਨਾਂ ਲਈ ਮੀਟਿੰਗ ਨੂੰ ਅੱਧ ਵਿਚਕਾਰ ਹੀ ਛੱਡ ਕੇ ਚੰਡੀਗੜ੍ਹ ਤੋਂ ਲੁਧਿਆਣਾ ਰਵਾਨਾ ਹੋ ਗਏ।ਇਸ ਦੇ ਨਾਲ ਹੀ ਦੋ ਮੈਂਬਰੀ ਐਨਆਈਏ ਦੀ ਟੀਮ ਵੀ ਲੁਧਿਆਣਾ ਬੰਬ ਬਲਾਸਟ ਦੀ ਜਾਂਚ ਲਈ ਚੰਡੀਗਡ਼੍ਹ ਤੋਂ ਲੁਧਿਆਣਾ ਲਈ ਰਵਾਨਾ ਹੋ ਗਈ ਹੈ।

ਲੁਧਿਆਣਾ ਬੰਬ ਬਲਾਸਟ ਦਾ ਜਾਇਜ਼ਾ ਲੈਣ ਲਈ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਮੌਕੇ ’ਤੇ ਪੁੱਜੇ। ਉਨ੍ਹਾਂ ਜਾਇਜ਼ਾ ਲੈਂਦਿਆਂ ਪੂਰੇ ਪੰਜਾਬ ਵਿਚ ਹਾਈ ਅਰਲਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਜਮ ਤੋਂ ਕੰਮ ਲੈਣ ਤਾਂ ਜੋ ਪੰਜਾਬ ਦੀ ਪੁਲਿਸ ਸੂਬੇ ਦੀ ਅਮਨ ਕਾਨੂੰਨ ਲਈ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਅਣਸੁਖਾਵੀਂ ਘਟਨਾ ਸ਼ਰਾਰਤੀ ਅਨਸਰਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਦੱਸ ਦੇਈਏ ਕਿ ਅੱਜ 12 ਵਜੇ ਸੀਐਮ ਦੀ ਰੈਲੀ ਇਥੋਂ 22 ਕਿਲੋਮੀਟਰ ਦੀ ਦੂੁਰੀ ’ਤੇ ਸੀ

ਬਲਾਸਟ ਦੀ ਘਟਨਾ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ। ਡੀਜੀਪੀ ਤੇ ਸਰਕਾਰ ਸਿਰਫ਼ ਬਾਦਲਾਂ ਦੇ ਮਗਰ ਪਈ ਹੋਈ ਹੈ। ਸਿਰਫ਼ ਸਿਆਸੀ ਬਦਲਾਖੋਰੀ ਵੱਲ ਧਿਆਨ ਹੈ। ਡੀਜੀਪੀ ਦਾ ਕੰਮ ਸੂਬੇ ਵਿਚ ਅਮਨ ਕਾਨੂੰਨ ਬਹਾਲ ਰੱਖਣਾ ਹੁੰਦਾ ਹੈ ਨਾ ਕਿ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਨੱਚਣਾ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦ ਤਕ ਕਾਂਗਰਸ ਸੱਤਾ ਵਿਚ ਰਹੇਗੀ ਪੰਜਾਬ ਦਾ ਨੁਕਸਾਨ ਹੁੰਦਾ ਰਹੇਗਾ।

ਉਨ੍ਹਾਂ ਜ਼ਖਮੀਆਂ ਲਈ ਹਮਦਰਦੀ ਪ੍ਰਗਟਾਈ।

ਲੁਧਿਆਣਾ ਵਿਚ ਹੋਏ ਬੰਬ ਧਮਾਕੇ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ । ਉਨ੍ਹਾਂ ਟਵੀਟ ਕਰਕੇ ਕਿਹਾ ਕਿ ਪੁਲਿਸ ਇਸ ਦੀ ਡੰੂਘਾਈ ਨਾਲ ਨਿਰਪੱਖ ਜਾਂਚ ਕਰੇ। ਜ਼ਖ਼ਮੀ ਤੇ ਮਰੇ ਲੋਕਾਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਅਦਾਲਤ ਵਿੱਚ ਵਾਪਰੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਬੰਬ ਬਲਾਸਟ ਹੋਣ ਦੀ ਖ਼ਬਰ ਸੁਣ ਕੇ ਧੱਕਾ ਲੱਗਿਆ ਹੈ ਅਤੇ ਉਹਨਾਂ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।