ਅਮਰੀਕਾ ’ਚ ਹੋਏ ਇਕ ਹਾਲੀਆ ਅਧਿਐਨ ’ਚ ਪਤਾ ਲੱਗਾ ਹੈ ਕਿ ਸਾਰਸ ਸੀਓਵੀ-2 ਦੇ ਵੱਖ-ਵੱਖ ਵੇਰੀਐਂਟ ਤੋਂ ਪ੍ਰਭਾਵਿਤ ਮਰੀਜ਼ਾਂ ’ਚ ਕੋਵਿਡ-19 ਦੇ ਲੱਛਣਾਂ ਦਾ ਸੰਭਾਵਿਤ ਕ੍ਰਮ ਵੱਖ-ਵੱਖ ਹੁੰਦਾ ਹੈ। ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਉਹ ਕੋਵਿਡ ਦੇ ਲੱਛਣ ਭੂਗੋਲਿਕ ਖੇਤਰ ਤੇ ਕਿਸੇ ਖ਼ਾਸ ਮਰੀਜ਼ ’ਚ ਵੱਖ-ਵੱਖ ਦਿਸਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਇਨਫੈਕਸ਼ਨ ਬਿਮਾਰੀਆਂ ਨੂੰ ਲੱਛਣਾਂ ਦੇ ਕ੍ਰਮ ਦੀ ਪਛਾਣ ਜ਼ਰੀਏ ਵੰਡਿਆ ਜਾ ਸਕਦਾ ਹੈ। ਇਸ ਤਰ੍ਹਾਂ ਬਿਨਾਂ ਦਵਾਈ ਦੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਪੀਐੱਲਓਐੱਸ ਕੰਪਿਊਟੈਸ਼ਨਲ ਬਾਇਓਲਾਜੀ ਨਾਮਕ ਮੈਗਜ਼ੀਨ ’ਚ ਪ੍ਰਕਾਸ਼ਿਤ ਇਸ ਅਧਿਐਨ ’ਚ ਜਨਵਰੀ ਤੋਂ ਮਈ 2020 ਵਿਚਾਲੇ 373883 ਮਾਮਲਿਆਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਦੇ ਲੱਛਣਾਂ ਦੇ ਕ੍ਰਮ ਦੀ ਪਛਾਣ ਲਈ ਇਕ ਮਾਡਲ ਤਿਆਰ ਕੀਤਾ ਗਿਆ ਸੀ। ਜਦੋਂ ਚੀਨ ’ਚ ਕੋਰੋਨਾ ਸਾਹਮਣੇ ਆਇਆ ਉਦੋਂ ਪੀਡ਼ਤਾਂ ਨੰ ਬੁਖਾਰ ਤੋਂ ਬਾਅਦ ਸਰਦੀ-ਖਾਂਸੀ ਤੇ ਉਲਟੀ ਦੀ ਸਮੱਸਿਆ ਹੁੰਦੀ ਸੀ। ਪਰ ਜਦੋਂ ਅਮਰੀਕਾ ’ਚ ਪ੍ਰਸਾਰ ਹੋਇਆ, ਉਦੋਂ ਉੱਥੇ ਸਰਦੀ-ਖਾਂਸੀ ਪਹਿਲਾ ਲੱਛਣ ਸੀ, ਜਦੋਂਕਿ ਡਾਇਰਿਆ ਤੀਸਰਾ। ਬ੍ਰਾਜ਼ੀਲ, ਹਾਂਗਕਾਂਗ ਤੇ ਜਾਪਾਨ ਤੋਂ ਪ੍ਰਾਪਤ ਅੰਕਡ਼ਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਖੋਜਕਰਤਾਵਾਂ ਨੇ ਪਾਇਆ ਕਿ ਕੋਵਿਡ ਦੇ ਲੱਛਣਾਂ ਦਾ ਕ੍ਰਮ ਭੂਗੋਲਿਕ ਖੇਤਰ, ਮੌਸਮ ਜਾਂ ਖਾਸ ਮਰੀਜ਼ ਦੀ ਬਜਾਏ ਸਾਰਸ ਸੀਓਵੀ-2 ਦੇ ਵੇਰੀਐਂਟ ’ਤੇ ਨਿਰਭਰ ਕਰਦਾ ਹੈ।
Related Posts
ਪੰਜਾਬ ‘ਚ ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਦੀ ਖ਼ੈਰ ਨਹੀਂ ! DGP ਨੇ ਜਾਰੀ ਕੀਤੇ ਇਹ ਹੁਕਮ
ਚੰਡੀਗੜ੍ਹ : ਡੀਜੀਪੀ ਪੰਜਾਬ ਸਿਧਾਰਥ ਚਟੋਪਾਧਿਆਏ ਨੇ ਸ਼ੁੱਕਰਵਾਰ ਨੂੰ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸੂਬੇ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ…
ਕੁੱਲ 72 ਲੱਕ ਬੱਚੇ ਅਮਰੀਕਾ ‘ਚ ਕੋਰੋਨਾ ਸੰਕ੍ਰਮਿਤ
ਵਾਸ਼ਿੰਗਟਨ : ਦੁਨੀਆ ‘ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਅਮਰੀਕਾ ‘ਚ ਕੁੱਲ 72 ਮਿਲੀਅਨ ਯਾਨੀ 72 ਲੱਖ…
igg Boss 15: ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਨੂੰ ਦੱਸਿਆ ਆਪਣਾ BF, ਸੱਚਾਈ ਸੁਣ ਘਰਵਾਲੇ ਰਹਿ ਗਏ ਸ਼ੌਕਡ
ਨਵੀਂ ਦਿੱਲੀ: ਐਤਵਾਰ ਰਾਤ ਨੂੰ ‘ਵੀਕੈਂਡ ਕਾ ਵਾਰ’ ਐਪੀਸੋਡ ਦੌਰਾਨ ਬਿੱਗ ਬੌਸ 15 ਦੇ ਘਰ ਵਿਚ ਇਕ ਬਹੁਤ ਹੀ ਹਮਲਾਵਰ ਟਾਸਕ…