ਓਮੀਕ੍ਰੋਨ ਖਿਲਾਫ਼ ਕਾਰਗਰ ਹੈ ਸਪੁਤਨਿਕ ਵੀ ਦਾ ਟੀਕਾ, ਰਿਸਰਚ ‘ਚ ਹੋਇਆ ਖੁਲਾਸਾ

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਕਈ ਦੇਸ਼ਾਂ ‘ਚ ਆਪਣੇ ਪੈਰ ਪਸਾਰ ਚੁੱਕਾ ਹੈ। ਭਾਰਤ ‘ਚ ਵੀ ਓਮੀਕ੍ਰੋਨ ਦੇ ਹੁਣ ਤਕ 200 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ, ਇਸੇ ਦੌਰਾਨ ਇਕ ਚੰਗੀ ਖਬਰ ਆਈ ਹੈ। ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਖਿਲਾਫ਼ ਸਪੁਤਨਿਕ ਵੀ ਦਾ ਟੀਕਾ ਕਾਗਰ ਹੈ। ਇਕ ਖੋਜ ‘ਚ ਇਹ ਖੁਲਾਸਾ ਹੋਇਆ ਹੈ। ਗਾਮੇਲਯਾ ਸੈਂਟਰ ਦੀ ਮੁਢਲੀ ਲੈਬ ਦੀ ਖੋਜ ‘ਚ ਇਸ ਦਾ ਪਤਾ ਚੱਲਿਆ ਹੈ

ਖੋਜ ਦੇ ਅਨੁਸਾਰ, Sputnik V Omicron ਰੂਪਾਂ ਦੇ ਖਿਲਾਫ਼ ਬੇਹੱਦ ਕਾਰਗਰ ਹੈ। ਇਹ ਗੰਭੀਰ ਬਿਮਾਰੀਆਂ ਤੇ ਹਸਪਤਾਲ ‘ਚ ਭਰਤੀ ਕੀਤੇ ਜਾਣ ਨੂੰ ਲੈ ਕੇ ਤੋਂ ਬਿਹਤਰ ਸੁਰੱਖਿਆ ਦਿੰਦੀ ਹੈ। ਖੋਜ ‘ਚ ਦੱਸਿਆ ਗਿਆ ਹੈ ਕਿ ਵੈਕਸੀਨੇਸ਼ਨ ਲਗਾਉਣ ਦੇ ਲੰਬੇ ਸਮੇਂ (ਛੇ ਮਹੀਨੇ ਤੋਂ ਜ਼ਿਆਦਾ) ਬਾਰ ਸੇਰਾ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਸਪੁਤਨਿਕ ਵੀ ਲੰਬੇ ਸਮੇਂ ਤਕ ਸੁਰੱਖਿਆ ਦਿੰਦੀ ਹੈ।

ਦੇਸ਼ ਭਰ ਵਿਚ ਓਮੀਕ੍ਰੋਨ ਦੇ ਕੁੱਲ 213 ਮਾਮਲੇ

ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ ਵਿਚ ਓਮੀਕ੍ਰੋਨ ਦੇ ਕੁੱਲ 213 ਮਾਮਲੇ ਸਾਹਮਣੇ ਆਏ ਹਨ। ਦਿੱਲੀ ‘ਚ ਓਮੀਕ੍ਰੋਨ ਦੇ ਸਭ ਤੋਂ ਵੱਧ ਮਾਮਲੇ ਹਨ। ਓਮੀਕ੍ਰੋਨ ਨੇ ਦਿੱਲੀ 57, ਮਹਾਰਾਸ਼ਟਰ 54, ਤੇਲੰਗਾਨਾ 24, ਕਰਨਾਟਕ 19, ਰਾਜਸਥਾਨ 18, ਕੇਰਲ 15, ਗੁਜਰਾਤ 14, ਜੰਮੂ-ਕਸ਼ਮੀਰ 3, ਉੱਤਰ ਪ੍ਰਦੇਸ਼ 2, ਉੜੀਸਾ 2, ਆਂਧਰਾ ਪ੍ਰਦੇਸ਼ 1, ਤਾਮਿਲਨਾਡੂ 1, ਪੱਛਮੀ ਬੰਗਾਲ 1, ਚੰਡੀਗੜ੍ਹ 1 ਅਤੇ ਲੱਦਾਖ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ।