ਨਵੀਂ ਦਿੱਲੀ : ਮੱਧ ਪ੍ਰਦੇਸ਼ ਦੀਆਂ ਖੂਬਸੂਰਤ ਥਾਵਾਂ ’ਚ ਸ਼ਾਮਲ ਪਚਮੜੀ ਦੀ ਬੇਟੀ ਜਿਸ ਨੇ ਆਪਣੀ ਪੜ੍ਹਾਈ ਦਿੱਲੀ ’ਚ ਰਹਿ ਕੇ ਕੀਤੀ ਅਤੇ ਆਈਏਐੱਸ ਦੀ ਪ੍ਰੀਖਿਆ ਕਲੀਅਰ ਕਰਕੇ ਭਾਰਤ ਸਰਕਾਰ ’ਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਦੇ ਨਾਂ ਦੀ ਚਰਚਾ ਸੋਸ਼ਲ ਮੀਡਆ ’ਤੇ ਜੰਮ ਕੇ ਹੋ ਰਹੀ ਹੈ। ਜੀ ਹਾਂ, ਅਸੀਂ ਗੰਲ ਕਰ ਰਹੇ ਹਾਂ 2018 ਬੈਚ ਦੀ ਆਈਏਐੱਸ ਤਪੱਸਿਆ ਪਰਿਹਾਰ ਦੀ। ਉਸ ਦੀ ਚਰਚਾ ਹੋਣੀ ਲਾਜ਼ਮੀ ਵੀ ਹੈ। ਆਖ਼ਰ ਉਸ ਨੇ ਜੋ ਕੰਮ ਕੀਤਾ ਹੈ, ਉਸ ਦੀ ਤਾਰੀਫ਼ ਸਾਰੇ ਕਰ ਰਹੇ ਹਨ।
ਆਈਏਐੱਸ ਤਪੱਸਿਆ ਪਰਿਹਾਰ ਦਾ ਵਿਆਹ ਆਈਐੱਫਐੱਸ ਗਰਵਿਤ ਗੰਗਵਾਰ ਨਾਲ ਤੈਅ ਹੋਇਆ, ਜਿਸ ਤੋਂ ਬਾਅਦ ਇਹ ਵਿਆਹ ਉਨ੍ਹਾਂ ਦੇ ਘਰ ਕੀਤਾ ਗਿਆ। ਇਸ ਦੌਰਾਨ ਇਕ ਅਜਿਹਾ ਵਾਕਿਆ ਹੋਇਆ, ਜਿਸ ਤੋਂ ਬਅਦ ਸਾਰੇ ਕੁਝ ਦੇਰ ਲਈ ਹੈਰਾਨ ਰਹਿ ਗਏ। ਹਾਲਾਂਕਿ, ਹੁਣ ਸਾਰੇ ਇਸ ਦੀ ਤਾਰੀਫ਼ ਕਰ ਰਹੇ ਹਨ। ਵਿਚਕਾਰ ਸ਼ਾਦੀ ’ਚ ਤਪੱਸਿਆ ਦੇ ਕੰਨਿਆਦਾਨ ਸਮੇਂ ਜਿਉਂ ਹੀ ਪਿਤਾ ਰਸਮ ਸ਼ੁਰੂ ਕਰਨ ਵਾਲੇ ਸਨ, ਉਦੋਂ ਉਸ ਨੇ ਕਿਹਾ ਕਿ ਮੈਂ ਤੁਹਾਡੀ ਧੀ ਹਾਂ, ਮੈਂ ਦਾਨ ਕਰਨ ਦੀ ਚੀਜ਼ ਨਹੀਂ ਹਾਂ। ਉਦੋਂ ਇਸ ਗੱਲ ਤੋਂ ਸਾਰੇ ਹੈਰਾਨ ਹੋ ਗਏ ਹਾਲਾਂਕਿ ਬਾਅਦ ’ਚ ਸਾਰਿਆਂ ਨੇ ਉਸ ਦੀਆਂ ਗੱਲਾਂ ’ਤੇ ਸਹਿਮਤੀ ਪ੍ਰਗਟਾਉਂਦੇ ਹੋਏ ਉਸ ਦੀ ਇਸ ਕਦਮ ਦੀ ਤਾਰੀਫ਼ ਕੀਤੀ।
ਕਿਉਂ ਚੁੱਕਿਆ ਅਜਿਹਾ ਕਦਮ
ਆਈਏਐੱਸ ਤਪੱਸਿਆ ਦੇ ਪਿਤਾ ਵਿਸ਼ਵਾਸ ਪਰਿਹਾਰ ਨੇ ਬੇਟੀ ਦੇ ਇਸ ਕਦਮ ਦਾ ਪਾਵ ਸਮਝਾਉਂਦੇ ਹੋਏ ਕਿਹਾ ਕਿ ਕੰਨਿਆਦਾਨ ਵਰਗੀਆਂ ਰਸਮਾਂ ਸਮਾਜ ’ਚ ਪੁਰਸ਼ ਪ੍ਰਧਾਨਤਾ ਨੂੰ ਸਥਾਪਿਤ ਕਰਨ ਵਾਲੀਆਂ ਹਨ। ਇਸ ਤਰ੍ਹਾਂ ਦੀਆਂ ਰਸਮਾਂ ਬੇਟੀਆਂ ਦਾ ਅਧਿਕਾਰ ਉਨ੍ਹਾਂ ਦੇ ਘਰ ਤੋਂ ਖੋਹ ਲੈਂਦੀਆਂ ਹਨ। ਉੱਥੇ, ਤਪੱਸਿਆ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਪਤੀ ਦੀ ਉਮਰ ਵਧਾਉਣ ਲਈ ਔਰਤ ਨੂੰ ਮੰਗਲਸੂਤਰ, ਬਿੱਛੀਆਂ ਪਹਿਨਣੀਆਂ ਪੈਂਦੀਆਂ ਹਨ, ਮਾਂਗ ਭਰਨੀ ਪੈਂਦੀ ਹੈ। ਤਪੱਸਿਆ ਦਾ ਇਕ ਦੁੰਖ ਇਹ ਵੀ ਹੈ ਕਿ ਵਿਆਹ ਤੋਂ ਬਾਅਦ, ਸਰਨੇਮ ਵੀ ਸਾਡਾ (ਲੜਕੀਆਂ ਦਾ) ਹੀ ਬਦਲਦਾ ਹੈ। ਉਨ੍ਹਾਂ ਦਾ ਕਹਿਣਾ ੲੈ ਕਿ ਇਹ ਸਾਰੀਆਂ ਚੀਜ਼ਾਂ ਉਸ ਨੂੰ ਸ਼ੁਰੂਆਤੀ ਜੀਵਨ ਤੋਂ ਹੀ ਪਸੰਦ ਨਹੀਂ ਸਨ। ਇਸ ਲਈ ਉਸ ਨੇ ਆਪਣਾ ਕੰਨਿਆਦਾਨ ਨਹੀਂ ਹੋਣ ਦਿੱਤਾ। ਆਈਏਐੱਸ ਤਪੱਸਿਆ ਬਡਵਾਨੀ ਜ਼ਿਲ੍ਹੇ ਦੇ ਸੇਂਧਵਾਂ ’ਚ ਐੱਸਡੀਐੱਮ ਦੇ ਅਹੁਦੇ ’ਤੇ ਤਾਇਨਾਤ ਹੈ। ਉੱਥੇ ਆਈਐੱਫਐੱਸ ਗਰਵਿਤ ਤਾਮਿਲਨਾਡੂ ਕੇਡਰ ਤੋਂ ਮੱਧ ਪ੍ਰਦੇਸ਼ ਆਏ ਹਨ।