ਦਿੱਲੀ ‘ਚ ਓਮੀਕ੍ਰੋਨ ਦੇ 4 ਨਵੇਂ ਮਰੀਜ਼, ਭਾਰਤ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 77

ਨਈਂ ਦੁਨੀਆ : ਦੇਸ਼ ਤੇ ਦੁਨੀਆ ਵਿਚ ਓਮੀਕ੍ਰੋਨ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀਰਵਾਰ ਨੂੰ ਚਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤਰ੍ਹਾਂ ਦਿੱਲੀ ਵਿਚ ਓਮੀਕ੍ਰੋੋਨ ਸੰਕਰਮਿਤ ਦੀ ਗਿਣਤੀ 10 ਹੋ ਗਈ ਹੈ ਤੇ ਭਾਰਤ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 77 ਹੋ ਗਈ ਹੈ। ਸਭ ਤੋਂ ਵੱਧ ਖ਼ਤਰਾ ਮਹਾਰਾਸ਼ਟਰ ਵਿਚ ਹੈ ਜਿੱਥੇ ਹੁਣ ਤਕ 32 ਮਾਮਲੇ ਸਾਹਮਣੇ ਆ ਚੁੱਕੇ ਹਨ। ਮੁੰਬਈ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਯਾਨੀ ਨਵੇਂ ਸਾਲ ਦਾ ਜਸ਼ਨ ਫਿੱਕਾ ਪੈ ਸਕਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਚੋਣ ਰਾਜ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਹੈ। ਮੁਰਾਦਾਬਾਦ ਵਿਚ 130 ਅਜਿਹੇ ਲੋਕ ਲਾਪਤਾ ਹਨ, ਜੋ ਓਮੀਕ੍ਰੋਨ ਵਾਇਰਸ ਹੋ ਸਕਦੇ ਹਨ। ਮੁਰਾਦਾਬਾਦ ਦੇ ਸੀਐਮਓ ਡਾਕਟਰ ਪ੍ਰਵੀਨ ਸ਼੍ਰੀਵਾਸਤਵ ਦੇ ਅਨੁਸਾਰ ਪਿਛਲੇ ਸਮੇਂ ਵਿਚ ਮੁਰਾਦਾਬਾਦ ਵਿਚ 519 ਲੋਕ ਵਿਦੇਸ਼ਾਂ ਤੋਂ ਆਏ ਹਨ। ਇਨ੍ਹਾਂ ਵਿੱਚੋਂ 130 ਦੇ ਪਤੇ ਤੇ ਮੋਬਾਈਲ ਨੰਬਰ ਗਲਤ ਨਿਕਲੇ ਹਨ। ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕ੍ਰੋਨ 77 ਦੇਸ਼ਾਂ ਵਿਚ ਫੈਲ ਚੁੱਕਾ ਹੈ, ਇਸ ਲਈ ਇਨ੍ਹਾਂ ਲੋਕਾਂ ਵਿਚ ਸੰਕਰਮਣ ਦੀ ਸੰਭਾਵਨਾ ਹੈ। ਯੂਪੀ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ।

15 ਦਸੰਬਰ 2021: ਮੁੰਬਈ ਵਿਚ 2 ਸਾਲਾਂ ਬਾਅਦ ਸਕੂਲ ਖੁੱਲ੍ਹਣਗੇ

ਮਹਾਰਾਸ਼ਟਰ ਵਿਚ ਓਮੀਕ੍ਰੋੋਨ ਦੇ ਸਭ ਤੋਂ ਵੱਧ ਮਾਮਲੇ ਹਨ। ਇਸ ਦੌਰਾਨ ਬੁੱਧਵਾਰ 15 ਦਸੰਬਰ 2021 ਤੋਂ ਇੱਥੇ ਸਾਰੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਬੀਐਮਸੀ ਦੇ ਹੁਕਮਾਂ ਅਨੁਸਾਰ ਪਹਿਲੀ ਤੋਂ ਸੱਤਵੀਂ ਜਮਾਤ ਤਕ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਖੋਲ੍ਹ ਦਿੱਤੇ ਗਏ ਹਨ ਤੇ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਮੰਗਲਵਾਰ 14 ਦਸੰਬਰ 2021 ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਰਾਜਧਾਨੀ ਵਿਚ ਚਾਰ ਨਵੇਂ ਓਮੀਕ੍ਰੋਨ ਕੇਸਾਂ ਦਾ ਪਤਾ ਲਗਾਇਆ ਗਿਆ ਹੈ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 6 ਹੋ ਗਈ ਹੈ। 6 ਕੇਸਾਂ ਵਿੱਚੋਂ 1 ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ LNJP ਹਸਪਤਾਲ ਵਿਚ 35 ਕੋਵਿਡ ਪਾਜ਼ੇਟਿਵ ਮਰੀਜ਼ ਤੇ 3 ਸ਼ੱਕੀ ਮਰੀਜ਼ ਦਾਖਲ ਹਨ।

ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਕਿੰਨੇ ਮਰੀਜ਼

ਮਹਾਰਾਸ਼ਟਰ : 32

ਰਾਜਸਥਾਨ: 17

ਦਿੱਲੀ: 10

ਗੁਜਰਾਤ: 4

ਕਰਨਾਟਕ: 3

ਕੇਰਲ: 5

ਤੇਲੰਗਾਨਾ : 2

ਚੰਡੀਗੜ੍ਹ: 1

ਆਂਧਰਾ ਪ੍ਰਦੇਸ਼: 1

ਤਾਮਿਲਨਾਡੂ: 1

ਪੱਛਮੀ ਬੰਗਾਲ: 1