September 19, 2024

PUNJAB

INDIA NEWS

ਫ਼ਾਜ਼ਿਲਕਾ: ਮਨਿਸਟੀਰੀਅਲ ਕਰਮਚਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਫਾਜ਼ਿਲਕਾ 

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਸੂਬਾ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਦੇ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵੱਲੋਂ 7ਵੇਂ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰਹੀ। ਇਸ ਤਹਿਤ ਜ਼ਿਲ੍ਹੇ ’ਚ ਖਜ਼ਾਨਾ, ਲੋਕ ਨਿਰਮਾਣ, ਬਾਗਬਾਨੀ, ਸਿਵਲ ਸਰਜਨ ਦਫਤਰ, ਡੀਸੀ ਦਫਤਰ, ਐੱਸਡੀਐੱਮ ਦਫਤਰ, ਕਰ ਤੇ ਆਬਕਾਰੀ ਵਿਭਾਗ, ਪਸ਼ੂ ਪਾਲਣ ਵਿਭਾਗ, ਜਨ ਸਿਹਤ ਵਿਭਾਗ, ਵਾਟਰ ਸਪਲਾਈ ਸੈਨੀਟੇਸ਼ਨ, ਖੇਤੀਬਾੜੀ ਵਿਭਾਗ, ਇਰੀਗੇਸ਼ਨ ਵਿਭਾਗ, ਜ਼ਿਲ੍ਹਾ ਰੋਜ਼ਗਾਰ ਦਫਤਰ, ਭਲਾਈ ਵਿਭਾਗ, ਭੂਮੀ ਰੱਖਿਆ ਦਫਤਰ ਦੇ ਕਾਮਿਆਂ ਵੱਲੋਂ ਹੜਤਾਲ ਦੌਰਾਨ ਕੰਮਕਾਜ ਠੱਪ ਰੱਖਿਆ ਗਿਆ। ਜ਼ਿਲ੍ਹਾ ਪਬੰਧਕੀ ਕੰਪਲੈਕਸ ਵਿਖੇ ਜਗਜੀਤ ਸਿੰਘ ਪ੍ਰਧਾਨ ਡੀ.ਸੀ. ਦਫਤਰ ਯੂਨੀਅਨ, ਗੌਰਵ ਸੇਤੀਆ, ਸਕੱਤਰ ਸੁਖਦੇਵ ਚੰਦ, ਸੁਖਚੈਨ ਸਿੰਘ ਦੀ ਅਗਵਾਈ ਹੇਠ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇ ਇਸ ਮੌਕੇ ਰਾਜਨ, ਜ਼ਸਵਿੰਦਰ ਕੌਰ, ਵੀਨਾ ਰਾਣੀ, ਰਾਬਿਆ, ਨਵਨੀਤ ਕੌਰ, ਪ੍ਰਦੀਪ ਗੱਖੜ, ਪ੍ਰਦੀਪ ਸ਼ਰਮਾ, ਰਾਮ ਰਤਨ, ਅੰਕੁਰ ਸ਼ਰਮਾ, ਰੋਹਿਤ ਸੇਤੀਆ, ਰਾਕੇਸ਼, ਜਗਮੀਤ ਸਿੰਘ, ਅਮਰਜੀਤ ਸਿੰਘ, ਸੁਮਿਤ, ਗੌਰਵ ਬਤਰਾ, ਸੁਨੀਲ ਗਰੋਵਰ, ਸਾਹਿਲ, ਅਸ਼ੋਕ, ਦੀਪਕ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ’ਚ ਹਾਜ਼ਰ ਸਨ।