ਬਟਾਲਾ : 21 ਸਾਲ ਬਾਅਦ ਇਕ ਵਾਰ ਫਿਰ ਤੋਂ ਮਿਸ ਯੂਨੀਵਰਸ ਦਾ ਖਿਤਾਬ ਭਾਰਤ ਦੀ ਝੋਲੀ ਪਿਆ ਹੈ। ਬਟਾਲਾ ਦੇ ਪਿੰਡ ਕੋਹਾਲੀ ਦੀ ਰਹਿਣ ਵਾਲੀ ਹਰਨਾਜ਼ ਸੰਧੂ ਨੇ ਅਮਰੀਕਾ ‘ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਪਰਿਵਾਰ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਹਰਨਾਜ਼ ਇਸ ਵੇਲੇ ਚੰਡੀਗੜ੍ਹ ‘ਚ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਕਈ ਖਿਤਾਬ ਜਿੱਤ ਚੁੱਕੀ ਸੰਧੂ ਨੇ 2017 ਵਿਚ ਟਾਈਮਜ਼ ਫਰੈੱਸ਼ ਫੇਮ ਮਿਸ ਚੰਡੀਗੜ੍ਹ, 2018 ‘ਚ ਮਿਸ ਮੈਕਸ ਇਮਰਜਿੰਗ ਸਟਾਰ, 2019 ‘ਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ। ਖਾਸ ਗੱਲ ਇਹ ਹੈ ਕਿ 21 ਸਾਲਾ ਹਰਨਾਜ਼ ਸੰਧੂ ਨੇ ਆਪਣੀ ਪੜ੍ਹਾਈ ਨਹੀਂ ਛੱਡੀ। ਉਹ ਚੰਡੀਗੜ੍ਹ ਸਥਿਤ ਸਰਕਾਰੀ ਕਾਲਜ ਫਾਰ ਗਰਲਜ਼ ਤੋਂ ਐਮ.ਏ. ਇਨ ਪਬਲਿਕ ਐਡਮਿਨੀਸਟ੍ਰੇਸ਼ਨ ਕਰ ਰਹੀ ਹੈ।
ਹਰਨਾਜ਼ ਸੰਧੂ ਦੇ ਪਿਤਾ ਜਸਵਿੰਦਰ ਸਿੰਘ ਆਪਣੇ ਜੱਦੀ ਪਿੰਡ ਕੋਹਾਲੀ ‘ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਹਰਨਾਜ਼ ਸ਼ੁਰੂ ਤੋਂ ਹੀ ਮਿਹਨਤ ਤੇ ਲਗਨ ਨਾਲ ਹਰ ਕੰਮ ਕਰਦੀ ਸੀ। ਕੋਈ ਨਹੀਂ ਜਾਣਦਾ ਸੀ ਕਿ ਹਰਨਾਜ਼ ਇਕ ਦਿਨ ਦੁਨੀਆ ਭਰ ਵਿਚ ਪਰਿਵਾਰ ਤੇ ਦੇਸ਼ ਦਾ ਨਾਂ ਰੌਸ਼ਨ ਕਰੇਗੀ। ਤਾਈ ਲਖਵਿੰਦਰ ਕੌਰ ਨੇ ਦੱਸਿਆ ਕਿ ਹਰਨਾਜ਼ ਨੂੰ ਆਪਣੇ ਮਾਪਿਆਂ ਦਾ ਪੂਰਾ ਸਹਿਯੋਗ ਮਿਲਿਆ। ਬੇਟੀ ਨੇ ਪੂਰੀ ਦੁਨੀਆ ‘ਚ ਆਪਣਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ