ਨਵੀਂ ਦਿੱਲੀ: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਪਬਲਿਕ ਖੇਤਰ ਦੀਆਂ ਕੰਪਨੀਆਂ ਦਾ ਵਿਨਿਵੇਸ਼ ਇਕ ਨਿਰੰਤਰ ਪ੍ਰਕਿਰਿਆ ਹੈ ਤੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਕਾਨਕਾਰ) ਅਜਿਹੀ ਹੀ ਇਕ ਕੰਪਨੀ ਹੈ। ਸੰਸਦ ’ਚ ਪ੍ਰਸ਼ਨਕਾਲ ਦੌਰਾਨ ਪੂਰਕ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਵੈਸ਼ਨਵ ਨੇ ਕਿਹਾ ਕਿ ਕਾਨਕਾਰ ਦੇ ਵਿਨਿਵੇਸ਼ ਦੀ ਪ੍ਰਕਿਰਿਆ 1994-95 ’ਚ ਕਾਂਗਰਸੋ ਦੇ ਸ਼ਾਸਨ ਦੌਰਾਨ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ਕਾਨਕਾਰ ਦਾ ਇਕ ਵਾਰ ਵਿਨਿਵੇਸ਼ ਉਦੋਂ ਵੀ ਕੀਤਾ ਗਿਆ ਸੀ ਜਦੋਂ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਅਰਜੁਨ ਖੜਗੇ ਰੇਲ ਮੰਤਰੀ ਸਨ। 1994-95 ’ਚ 20 ਫ਼ੀਸਦੀ ਹਿੱਸੇਦਾਰੀ ਦਾ ਵਿਨਿਵੇਸ਼ ਕੀਤਾ ਗਿਆ ਸੀ ਤੇ 1995-96 ’ਚ ਕਾਂਗਰਸ ਸ਼ਾਸਨਕਾਲ ਦੌਰਾਨ ਹੀ 3.05 ਫ਼ੀਸਦੀ ਦਾ ਵੀ ਵਿਨਿਵੇਸ਼ ਕੀਤਾ ਗਿਆ। ਕਾਂਗਰਸ ਸ਼ਾਸਨਕਾਲ ਦੌਰਾਨ ਜਿੱਥੇ ਕਾਨਕਾਰ ਦੇ 24.35 ਫ਼ੀਸਦੀ ਹਿੱਸੇਦਾਰੀ ਦਾ ਵਿਨਿਵੇਸ਼ ਕੀਤਾ ਗਿਆ ਸੀ ਉੱਥੇ ਗ਼ੈਰ ਕਾਂਗਰਸੀ ਸਰਕਾਰਾਂ ’ਚ ਇਹ 20.3 ਫ਼ੀਸਦੀ ਸੀ। ਆਪਣੇ ਜਵਾਬ ’ਚ ਵੈਸ਼ਨਵ ਨੇ ਕਿਹਾ ਕਿ ਕਾਨਕਾਰ ਕੋਲ ਅਖਿਲ ਭਾਰਤੀ ਆਧਾਰ ’ਤੇ 61 ਟਰਮੀਨਲਾਂ ਦਾ ਇਕ ਨੈੱਟਵਰਕ ਹੈ ਜੋ ਦੇਸ਼ ਦੇ ਪ੍ਰਮੁੱਖ ਬੰਦਰਗਾਹਾਂ ਨਾਲ ਜੁਡ਼ਿਆ ਹੈ ਇਸ ਸਮੇਂ ਕਾਨਕਾਰ ’ਚ ਭਾਰਤ ਸਰਕਾਰ ਦੀ ਹਿੱਸੇਦਾਰੀ 54.80 ਫ਼ੀਸਦੀ ਹੈ।
Related Posts
16 ਦਸੰਬਰ ਤੋਂ ਸ਼ੁਰੂ ਹੋਵੇਗੀ ਸੇਲ, ਸਸਤੇ ‘ਚ ਸਮਾਰਟਫ਼ੋਨ ਖਰੀਦਣ ਦਾ ਸ਼ਾਨਦਾਰ ਮੌਕਾ
ਨਵੀਂ ਦਿੱਲੀ : Flipkarr Big Saving Days: ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਦੁਆਰਾ ਬਿਗ ਸੇਵਿੰਗ ਡੇਜ਼ ਸੇਲ ਦੀ ਘੋਸ਼ਣਾ ਕੀਤੀ ਗਈ ਹੈ। ਇਹ…
ਬੈਂਕ ਦੇ ਨਕਾਰਾ ਖਾਤਿਆਂ ‘ਚ ਪਏ ਹਨ 26,697 ਕਰੋੜ ਰੁਪਏ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ 26,697 ਕਰੋੜ ਰੁਪਏ ਬੈਂਕਾਂ (ਜਨਤਕ…
ਜਨ ਧਨ ‘ਚ ਹੈ ਤੁਹਾਡਾ ਖਾਤਾ ਤਾਂ ਸਾਰਿਆਂ ਨੂੰ ਮਿਲ ਰਹੇ ਏਨੇ ਹਜ਼ਾਰ ਰੁਪਏ
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਕਿਸਾਨਾਂ ਅਤੇ ਹੋਰ ਘੱਟ ਆਮਦਨੀ ਵਾਲੇ ਲੋਕਾਂ ਨੂੰ ਭਾਰਤੀ ਅਰਥਵਿਵਸਥਾ ‘ਚ ਸਹਿਜ ਰੂਪ ਵਿੱਚ ਸ਼ਾਮਲ…