ਟਵਿਟਰ ’ਤੇ ਹੋਈ ਖਿਚਾਈ ਤੋਂ ਇਕ ਦਿਨ ਬਾਅਦ ਸਿੱਧੂ ਨੇ ਦਿੱਤੀ CDS ਬਿਪਿਨ ਰਾਵਤ ਨੂੰ ਦਿੱਤੀ ਸ਼ਰਧਾਂਜਲੀ

ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਰਹੂੂਮ ਸੀਡੀਐੱਸ ਜਨਰਲ ਬਿਪਨ ਰਾਵਤ ਨੂੰ ਸ਼ੁੱਕਰਵਾਰ ਨੂੰ ਟਵਿਟਰ ’ਤੇ ਵੀਡੀਓ ਰਾਹੀਂ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ, ‘ਬਲੀਦਾਨ ਸਮਾਂ ਨਹੀਂ ਦੇਖਦਾ। ਸਮੇਂ ਦੇ ਮੱਥੇ ’ਤੇ ਅੰਕਿਤ ਹੋ ਜਾਂਦਾ ਹੈ। ਜਨਰਲ ਬਿਪਨ ਰਾਵਤ ਤੇ ਉਨ੍ਹਾਂ ਦੇ ਸਾਥੀ ਸ਼ਹੀਦ ਹੋਏ ਹਨ। ਉਹ ਸਾਡੇ ਦਿਲ ਵਿਚ ਹਮੇਸ਼ਾ ਜਿਉਂਦਾ ਰਹਿਣਗੇ ਅਤੇ ਸਦਾ ਪ੍ਰੇਰਨਾ ਸਰੋਤ ਦੇ ਰੂਪ ਵਿਚ ਅਲਖ ਦਾ ਦੀਵਾ ਜਗਾਉਂਦੇ ਰਹਿਣਗੇ।’ ਇਸ ਤੋਂ ਪਹਿਲਾਂ ਵੀਰਵਾਰ ਨੂੰ ਕੋਈ ਵੀ ਟਵੀਟ ਨਾ ਕਰਨ ਲਈ ਲੋਕਾਂ ਨੇ ਸਿੱਧੂ ਦੀ ਖੂਬ ਖਿਚਾਈ ਕੀਤੀ ਸੀ।

ਸਿੱਧੂ ਵੀਰਵਾਰ ਨੂੰ ਦਿੱਲੀ ’ਚ ਸਨ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦੇਣ ਤੋਂ ਬਾਅਦ ਉਨ੍ਹਾਂ ਨਾਲ ਫੋਟੋ ਟਵਿਟਰ ’ਤੇ ਸ਼ੇਅਰ ਕੀਤਾ ਸੀ। ਇਸ ’ਤੇ ਟਵਿਟਰ ਯੂਜਰਜ਼ ਨੇ ਲਿਖਿਆ ਕਿ ਇਹ ਸਿੱਧੂ ਦਾ ਪਾਕਿਸਤਾਨ ਪ੍ਰੇਮ ਹੈ ਕਿ ਉਨ੍ਹਾਂ ਦੇਸ਼ ਦੇ ਸਭ ਤੋਂ ਵੱਡੇ ਫੌਜ ਦੇ ਅਧਿਕਾਰੀ ਨੂੰ ਸ਼ਰਧਾਂਜਲੀ ਨਹੀਂ ਦਿੱਤੀ।

ਸਿੱਧੂ ਖਿਲਾਫ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਅਰਜ਼ੀ ‘ਤੇ ਸੁਣਵਾਈ ਮੁਲਤਵੀ

ਦੂਜੇ ਪਾਸੇ ਹਰਿਆਣਾ ਦੇ ਐਡਵੋਕੇਟ ਜਨਰਲ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਲਈ ਐਡਵੋਕੇਟ ਪੀਪੀਐਸ ਬਾਜਵਾ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਡਰੱਗਜ਼ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਾਅਦ ਐਡਵੋਕੇਟ ਜਨਰਲ ਨੇ ਮਾਮਲੇ ‘ਚ ਬਹਿਸ ਲਈ ਸੁਣਵਾਈ 23 ਦਸੰਬਰ ਤੱਕ ਮੁਲਤਵੀ ਕਰ ਦਿੱਤੀ।

ਇਹ ਅਪਰਾਧਿਕ ਮਾਣਹਾਨੀ ਪਟੀਸ਼ਨ ਐਡਵੋਕੇਟ ਪੀਪੀਐਸ ਬਾਜਵਾ ਵੱਲੋਂ ਦਾਇਰ ਕੀਤੀ ਗਈ ਹੈ। ਬਾਜਵਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਹਜ਼ਾਰਾਂ ਕਰੋੜ ਦੇ ਡਰੱਗਜ਼ ਰੈਕੇਟ ਦਾ ਮਾਮਲਾ ਹਾਈਕੋਰਟ ‘ਚ ਚੱਲ ਰਿਹਾ ਹੈ ਪਰ ਸਿੱਧੂ ਇਸ ਸੁਣਵਾਈ ਦੌਰਾਨ ਲਗਾਤਾਰ ਟਿੱਪਣੀਆਂ ਕਰਕੇ ਇਸ ਮਾਮਲੇ ‘ਚ ਦਖਲ ਦੇ ਰਹੇ ਹਨ। ਇਹ ਸਿੱਧੇ ਤੌਰ ‘ਤੇ ਹਾਈ ਕੋਰਟ ਦੀ ਮਾਣਹਾਨੀ ਦਾ ਮਾਮਲਾ ਹੈ, ਪਰ ਹਾਈ ਕੋਰਟ ਵਿਚ ਅਪਰਾਧਿਕ ਮਾਣਹਾਨੀ ਲਈ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਐਡਵੋਕੇਟ ਜਨਰਲ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਜਦੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ, ਉਦੋਂ ਪੰਜਾਬ ਦੇ ਐਡਵੋਕੇਟ ਜਨਰਲ ਦਾ ਅਹੁਦਾ ਖਾਲੀ ਸੀ, ਜਿਸ ਕਾਰਨ ਇਸ ਨੂੰ ਮਨਜ਼ੂਰੀ ਲਈ ਏ.ਜੀ., ਹਰਿਆਣਾ ਕੋਲ ਦਾਇਰ ਕੀਤਾ ਗਿਆ ਸੀ।