ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਸਤਿਸੰਗ ਪ੍ਰੋਗਰਾਮਾਂ ਸਬੰਧੀ ਜਾਰੀ ਹੋਇਆ ਨੋਟੀਫਿਕੇਸ਼ਨ

ਬਾਬਾ ਬਕਾਲਾ ਸਾਹਿਬ : ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਕੋਰੋਨਾ ਕਾਰਨ ਪੂਰੇ ਦੇਸ਼ ‘ਚ ਚੱਲ ਰਹੇ ਸਤਿਸੰਗ ਘਰਾਂ ‘ਚ ਹੁੰਦੇ ਆ ਰਹੇ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸੀ। ਇਸ ਤੋਂ ਇਲਾਵਾ ਦੂਰੋਂ-ਨੇੜਿਓਂ ਡੇਰੇ ਆਉਣ ਵਾਲੇ ਸ਼ਰਧਾਲੂਆਂ ਤੇ ਐੱਨਆਰਆਈਜ਼ ਦੀ ਆਮਦ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ ਜਿਸ ਕਾਰਨ ਕੋਰੋਨਾ ਕਾਲ ਦੌਰਾਨ ਸੰਗਤਾਂ ਡੇਰਾ ਬਿਆਸ ਤੇ ਸਤਿਸੰਗ ਘਰਾਂ ਨਾਲ ਜੁੜ ਨਹੀਂ ਸਕੀਆਂ ਸਨ। ਹੁਣ ਹਾਲਾਤ ਆਮ ਵਰਗੇ ਹੋਣ ‘ਤੇ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਦੇਸ਼ ਭਰ ਦੇ ਸੈਂਟਰਾਂ ਤੇ ਸਬ-ਸੈਂਟਰਾਂ ‘ਚ ਸਤਿਸੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਡੇਰੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ 500 ਤਕ ਮਰਦਾਂ-ਔਰਤਾਂ ਦੀ ਸਮਰੱਥਾ ਵਾਲੇ ਪੰਡਾਲ ਨੂੰ ਸਤਿਸੰਗ ਦੀ ਇਜਾਜ਼ਤ ਦੇ ਦਿੱਤੀ ਗਈ ਹੈ। WHO ਵੱਲੋਂ ਜਾਰੀ ਗਾਈਡਲਾਈਨਜ਼ ਤੇ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। 1 ਅਕਤੂਬਰ ਤੋਂ ਹਰੇਕ ਐਤਵਾਰ ਸਵੇਰੇ ਸਤਿਸੰਗ ਕੀਤਾ ਜਾਵੇਗਾ।