ਲੰਡਨ : ਬਿ੍ਟੇਨ ਦੇ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਬਿ੍ਰਟੇਨ ਤੋਂ ਅਮਰੀਕਾ ਹਵਾਲਗੀ ਤਹਿਤ ਭੇਜਿਆ ਜਾ ਸਕਦਾ ਹੈ। ਅਸਾਂਜੇ ਨੂੰ ਲੈ ਕੇ ਲੰਡਨ ਦੀ ਰਾਇਲ ਕੋਰਟ ਵਿਚ ਹਵਾਲਗੀ ਸਬੰਧੀ ਅਪੀਲ ਨੂੰ ਅਮਰੀਕਾ ਨੇ ਜਿੱਤ ਲਿਆ ਹੈ।
ਸ਼ੁੱਕਰਵਾਰ ਨੂੰ ਅਮਰੀਕਾ ਨੇ ਬਿ੍ਰਟਿਸ਼ ਅਦਾਲਤ ’ਚ ਹੋਏ ਫ਼ੈਸਲੇ ਨੂੰ ਆਪਣੇ ਪੱਖ ’ਚ ਕਰ ਲਿਆ ਹੈ। ਇਸ ਕਾਰਨ ਆਸਟ੍ਰੇਲਿਆਈ ਨਾਗਰਿਕ ਜੂਲੀਅਨ ਅਸਾਂਜੇ ਨੂੰ ਹਵਾਲਗੀ ਤਹਿਤ ਭੇਜੇ ਜਾਣ ਨਾਲ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਆਧਾਰ ਬਣਾਇਆ ਗਿਆ ਹੈ। ਨਾਲ ਹੀ ਬਿ੍ਰਟਿਸ਼ ਅਦਾਲਤ ਨੇ ਅਮਰੀਕਾ ਤੋਂ ਇਹ ਭਰੋਸਾ ਵੀ ਮੰਗਿਆ ਹੈ ਕਿ ਉਹ ਉਨ੍ਹਾਂ ਦੀ ਆਤਮਹੱਤਿਆ ਕਰਨ ਦਾ ਖ਼ਤਰਾ ਘੱਟ ਕਰ ਦੇਣ। ਲਾਰਡ ਚੀਫ ਜਸਟਿਸ ਲਾਰਡ ਬਰਨਟ ਅਤੇ ਲਾਰਡ ਜਸਟਿਸ ਹੋਲੀਰੋਡ ਨੇ ਅਕਤੂਬਰ ਵਿਚ ਇਕ ਸੁਣਵਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣਾ ਫ਼ੈਸਲਾ ਅਸਾਂਜੇ ਖ਼ਿਲਾਫ਼ ਸੁਣਾ ਦਿੱਤਾ। ਇਸ ’ਤੇ ਅਸਾਂਜੇ ਦੀ ਮੰਗੇਤਰ ਸਟੇਲਾ ਮੋਰਿਸ ਨੇ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰੇਗੀ, ਕਿਉਂਕਿ ਇਹ ਫ਼ੈਸਲਾ ਨਿਆਂ ਦਾ ਗਲ਼ਾ ਘੁੱਟਣ ਦੇ ਬਰਾਬਰ ਹੈ। ਜਨਵਰੀ ਵਿਚ ਜ਼ਿਲ੍ਹਾ ਜੱਜ ਵਿਨੇਸਾ ਬੈਰਿਸਟਰ ਨੇ ਆਪਣੇ ਫ਼ੈਸਲੇ ਵਿਚ ਕਿਹਾ ਸੀ ਕਿ ਜੇਕਰ ਅਸਾਂਜੇ ਨੂੰ ਅਮਰੀਕਾ ਹਵਾਲਗੀ ਤਹਿਤ ਭੇਜਿਆ ਗਿਆ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ
ਦੱਸਣਯੋਗ ਹੈ ਕਿ ਅਸਾਂਜੇ ਨੇ ਸਨਸਨੀਖੇਜ਼ ਜਾਣਕਾਰੀਆਂ ਜਨਤਕ ਕਰਕੇ ਪੂਰੀ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ ਸੀ। ਆਸਟ੍ਰੇਲੀਆ ਵਿਚ ਪੈਦਾ ਹੋਏ 50 ਵਰਿ੍ਹਆਂ ਦੇ ਅਸਾਂਜੇ ਨੇ ਸਾਲ 2010 ਤੋਂ 2011 ਵਿਚਾਲੇ ਹਜ਼ਾਰਾਂ ਖ਼ੁਫ਼ੀਆ ਅਤੇ ਸੰਵੇਦਨਸ਼ੀਲ ਫ਼ੌਜੀ ਅਤੇ ਡਿਪਲੋਮੈਟਿਕ ਦਸਤਾਵੇਜ਼ਾਂ ਨੂੰ ਜਨਤਕ ਕਰਨ ਲਈ ਅਮਰੀਕਾ ’ਚ ਲੋੜੀਂਦੇ ਹਨ। ਅਸਾਂਜੇ ਦੇ ਸਮਰਥਕ ਉਨ੍ਹਾਂ ਨੂੰ ਸ਼ਾਸਨ ਵਿਰੋਧੀ ਹੀਰੋ ਮੰਨਦੇ ਹਨ।