ਦੇਸ਼ ’ਚ 24 ਘੰਟਿਆਂ ’ਚ ਮਿਲੇ ਕੋਰੋਨਾ ਇਨਫੈਕਸ਼ਨ ਦੇ 8,500 ਨਵੇਂ ਮਾਮਲੇ, ਮੌਤਾਂ 600 ਤੋਂ ਪਾਰ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਤੋਂ ਦੇਸ਼ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਪੁਣੇ ’ਚ ਸਾਹਮਣੇ ਆਏ ਓਮੀਕ੍ਰੋਨ ਦੇ ਸੱਤ ’ਚੋਂ ਪੰਜ ਮਰੀਜ਼ਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਵੀ 10 ਹਜ਼ਾਰ ਦੇ ਹੇਠਾਂ ਬਣੇ ਹੋਏ ਹਨ। ਪਰ ਚੰਡੀਗੜ੍ਹ, ਕੇਰਲ ਤੇ ਗੋਆ ਵੱਲੋਂ ਪੁਰਾਣੇ ਅੰਕੜਿਆਂ ਨੂੰ ਜੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ।

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸ਼ੁੱਕਰਵਾਰ ਨੂੰ ਪੁਣੇ ’ਚ ਕਿਹਾ ਕਿ ਓਮੀਕ੍ਰੋਨ ਵੇਰੀਐਂਟ ਦੇ ਪੁਣੇ ’ਚ ਇਕ ਤੇ ਪਿੰਪਰੀ-ਚਿੰਚਵਾੜ ’ਚ ਛੇ ਮਾਮਲੇ ਮਿਲੇ ਸਨ

ਇਨ੍ਹਾਂ ’ਚੋਂ ਪੁਣੇ ਦੇ ਇਕਲੌਤੇ ਮਰੀਜ਼ ਤੇ ਪਿੰਪਰੀ-ਚਿੰਤਵਾੜ ਦੇ ਚਾਰ ਮਰੀਜ਼ਾਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਯਾਨੀ ਉਨ੍ਹਾਂ ’ਚ ਹੁਣ ਓਮੀਕ੍ਰੋਨ ਵੇਰੀਐਂਟ ਨਹੀਂ ਰਹਿ ਗਿਆ। ਇਨਫੈਕਟਿਡ ਪਾਏ ਜਾਣ ਦੇ ਬਾਅਦ ਸਾਰਿਆਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ। ਪਵਾਰ ਪੁਣੇ ਦੇ ਇੰਚਾਰਜ ਮੰਤਰੀ ਵੀ ਹਨ। ਉੱਥੇ, ਗੋਆ ’ਚ ਬਰਤਾਨੀਆ ਤੋਂ ਆਏ ਤਿੰਨ ਲੋਕਾਂ ਨੂੰ ਕੋਰੋਨਾ ਇਨਫੈਕਟਿਡ ਪਾਏ ਜਾਣ ਦੇ ਬਾਅਦ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ। ਇਹ ਤਿੰਨੋ ਗੋਆ ਮੂੁਲ ਦੇ ਹੀ ਹਨ।

ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ’ਚ ਕੋਰੋਨਾ ਇਨਫੈਕਸ਼ਨ ਦੇ 8,500 ਨਵੇਂ ਮਾਮਲੇ ਮਿਲੇ ਹਨ 624 ਮੌਤਾਂ ਹੋਈਆਂ ਹਨ ਤੇ ਸਰਗਰਮ ਮਾਮਲੇ ਵੀ 201 ਵਧੇ ਹਨ। 624 ’ਚੋਂ 256 ਮੌਤਾਂ ਚੰਡੀਗੜ੍ਹ, 225 ਕੇਰਲ ਤੇ 94 ਗੋਆ ਤੋਂ ਹਨ। ਇਨ੍ਹਾਂ ਤਿੰਨਾਂ ਸੂਬਿਆਂ ਨੇ ਪਹਿਲਾਂ ਹੋਈਆਂ ਮੌਤਾਂ ਨੂੰ ਨਵੇਂ ਅੰਕੜਿਆਂ ਦੇ ਨਾਲ ਜੋੜ ਕੇ ਜਾਰੀ ਕੀਤਾ ਹੈ।

ਦੈਨਿਕ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ ਇਕ ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ। ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ’ਚ ਸੁਧਾਰ ਹੈ ਤੇ ਮੌਤ ਦਰ ਸਥਿਰ ਬਣੀ ਹੋਈ ਹੈ।

ਦੇਸ਼ ’ਚ ਕੋਰੋਨਾ ਦੀ ਸਥਿਤੀ

ਕੋਰੋਨਾ/ ਵੈਕਸੀਨ ਮੀਟਰ (ਅੰਕੜੇ ਟੈਲੀ ਫਾਰਮੈਟ ਲਈ)

ਭਾਰਤ ਉੱਤਰ ਪ੍ਰਦੇਸ਼ ਲਖਨਊ

24 ਘੰਟਿਆਂ ’ਚ ਨਵੇਂ ਮਾਮਲੇ 8500

ਕੁੱਲ ਸਰਗਰਮ ਮਾਮਲੇ 94,943

24 ਘੰਟਿਆਂ ’ਚ ਟੀਕਾਕਰਨ 74.44 ਲੱਖ

ਕੁੱਲ ਟੀਕਾਕਰਨ 131.94 ਕਰੋੜ

ਸ਼ੁੱਕਰਵਾਰ ਸਵੇਰੇ 8 ਵਜੇ ਤਕ ਕੋਰੋਨਾ ਦੀ ਸਥਿਤੀ

ਨਵੇਂ ਮਾਮਲੇ 8500

ਕੁੱਲ ਮਾਮਲੇ 3,46,74,744

ਸਰਗਰਮ ਮਾਮਲੇ 94,943

ਮੌਤਾਂ (24 ਘੰਟਿਆਂ ’ਚ) 624

ਕੁੱਲ ਮੌਤਾਂ 4,74,735

ਠੀਕ ਹੋਣ ਦੀ ਦਰ 98.36 ਫੀਸਦੀ

ਮੌਤ ਦਰ 1.37 ਫੀਸਦੀ

ਪਾਜ਼ੇਟਿਵਿਟੀ ਦਰ 0.66 ਫੀਸਦੀ

ਸਾਧਾਰਨ ਪਾਜ਼ੇਟਿਵਿਟੀ ਦਰ 0.72 ਫੀਸਦੀ