ਰੋਪਡ਼ : ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਪੁੱਤਰ ਨਵਦੀਪ ਸਿੰਘ ਤੇ ਨੂੰਹ ਸਿਮਰਨ ਦੇ ਸ਼ੁੱਭ ਵਿਆਹ ਦੀ ਖ਼ੁਸੀ ਵਿਚ ਰਖਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਰਖਾਏ ਭੋਗ ਪਵਾਉਣ ਲਈ ਪਹੁੰਚੇ ਸਨ। ਇਸ ਤੋਂ ਬਾਅਦ ਸੀਐੱਮ ਚੰਨੀ ਬਲਾਕ ਚਮਕੌਰ ਸਾਹਿਬ ਦੇ ਪਿੰਡਾ ਵਿਚ ਵਿਕਾਸ ਕਾਰਜਾ ਦੇ ਚੈੱਕ ਵੰਡਣ ਲਈ ਜਾਣਗੇ। ਇਸ ਮੌਕੇ ਸਮਸੇਰ ਸਿੰਘ ਭੰਗੂ ਪ੍ਰਧਾਨ ,ਕੰਵਲਜੀਤ ਕੌਰ,ਸੁਖਦੇਵ ਸਿੰਘ,ਆਦਿ ਹਾਜ਼ਰ ਸਨ।
ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਸਮੇਤ ਹੋਏ ਨਤਮਸਤਕ
