ਅੰਮ੍ਰਿਤਸਰ : ਇੰਡੀਗੋ ਕੰਪਨੀ ਦੀ ਫਲਾਈਟ ਅੰਮ੍ਰਿਤਸਰ ਤੋਂ ਅੱਜ ਤੋਂ ਰੋਜ਼ਾਨਾ ਪੁਣੇ ਲਈ ਰਵਾਨਾ ਹੋਵੇਗੀ ਜਦਕਿ ਪਹਿਲਾਂ ਇਹ ਫਲਾਈਟ 4 ਦਸੰਬਰ ਦੀ ਰਾਤ ਤੋਂ ਸ਼ੁਰੂ ਕੀਤੇ ਜਾਣ ਦੀ ਯੋਜਨਾ ਸੀ। ਪਰ ਕਿਸੇ ਕਾਰਨ ਏਅਰਲਾਈਨ ਕੰਪਨੀ ਨੇ ਫਲਾਈਟ 9 ਦਸੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਬਕਾਇਦਾ ਕੁਝ ਦਿਨ ਪਹਿਲਾਂ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਸੀ। ਸ਼ੁਰੂਆਤੀ ਕਿਰਾਇਆ 4999 ਰੁਪਏ ਇਕ ਪਾਸੇ ਦਾ ਰੱਖਿਆ ਗਿਆ ਹੈ। ਕੰਪਨੀ ਵੱਲੋਂ ਇਹ ਫਲਾਈਟ ਰਾਤ ਦੇ ਸਮੇਂ ਦੀ ਰੱਖੀ ਗਈ ਹੈ। ਅੰਮ੍ਰਿਤਸਰ ਤੋਂ ਉਡਾਣ ਰਾਤ 11.25 ਵਜੇ ਉਡਾਣ ਭਰੇਗੀ ਅਤੇ ਦੁਪਹਿਰ 2 ਵਜੇ ਪੁਣੇ ਹਵਾਈ ਅੱਡੇ ‘ਤੇ ਪਹੁੰਚੇਗੀ। ਇਸੇ ਤਰ੍ਹਾਂ ਇਹ ਪੁਣੇ ਹਵਾਈ ਅੱਡੇ ਤੋਂ ਸਵੇਰੇ 2.35 ਵਜੇ ਉਡਾਣ ਭਰੇਗੀ ਅਤੇ ਸਵੇਰੇ 5.20 ਵਜੇ ਅੰਮ੍ਰਿਤਸਰ ਪਹੁੰਚੇਗੀ। ਕੋਵਿਡ ਤੋਂ ਬਾਅਦ ਪੁਣੇ ਨਾਲ ਸਿੱਧੀ ਹਵਾਈ ਸੰਪਰਕ ਪੂਰੀ ਤਰ੍ਹਾਂ ਬੰਦ ਸੀ। ਹੁਣ ਤੱਕ ਫਲਾਈਟ ਦਿੱਲੀ ਤੋਂ ਹੁੰਦੀ ਸੀ ਪਰ ਅੱਜ ਤੋਂ ਇਹ ਫਲਾਈਟ ਸਿੱਧੀ ਪੁਣੇ ਜਾਵੇਗੀ। ਹੁਣ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
Related Posts
ਖੁਸ਼ੀਆਂ ਦੇ ਮੌਕੇ ਨੂੰ ਗਊ ਸੇਵਾ ਚ ਕਰੋ ਸਮਰਪਿੱਤ— ਭਾਰਤ ਵਿਕਾਸ ਪ੍ਰੀਸ਼ਦ
ਖੁਸ਼ੀਆਂ ਦੇ ਮੌਕੇ ਨੂੰ ਗਊ ਸੇਵਾ ਚ ਕਰੋ ਸਮਰਪਿੱਤ— ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ 13 ਸਤੰਬਰ (ਦਵਿੰਦਰ ਸਿੰਘ ਕੋਹਲੀ) ਮਾਨਵਤਾ ਦੀ…
ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਭਾਖੜਾ ਡੈਮ ਦਾ ਪਾਣੀ, ਮੁੜ ਖੋਲ੍ਹੇ ਗੇਟ
ਭਾਖੜਾ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਦੇ ਚੱਲਦਿਆਂ ਅੱਜ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਬੀ.ਬੀ.ਐਮ.ਬੀ.ਪ੍ਰਸ਼ਾਸਨ…
ਪੁਸ਼ਪਿੰਦਰ ਸਿੰਘ ਚਹਿਲ ਬਣੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ
ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਚੋਣ ਸਮੇਂ ਮਾਨਸਾ ਜਿਲੇ ਤੋਂ ਨੁੰਮਾਇੰਦਾ ਪੰਜਾਬ ਕਾਨੂੰਗੋ ਪੁਸ਼ਪਿੰਦਰ ਸਿੰਘ…