ਚੇਨਈ : ਤਾਮਿਲਨਾਡੂ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ (ਟੀਐੱਨਐੱਸਟੀਸੀ) ਦੇ ਇਕ ਬੱਸ ਡਰਾਈਵਰ ਨੇ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ 30 ਲੋਕਾਂ ਦੀ ਜਾਨ ਬਚਾਈ। ਅਰੁਮੁਗਮ 30 ਯਾਤਰੀਆਂ ਨਾਲ ਅਰਾਪਲਯਾਮ ਤੋਂ ਕੋਡੈਕਨਾਲ ਲਈ TNSTC ਬੱਸ ਚਲਾ ਰਿਹਾ ਸੀ। ਜਿਵੇਂ ਹੀ ਬੱਸ ਸਵੇਰੇ 6.20 ਵਜੇ ਅਰਾਪਲਯਾਮ ਤੋਂ ਰਵਾਨਾ ਹੋਈ, ਡਰਾਈਵਰ ਨੇ ਕੰਡਕਟਰ ਭਾਗੀਰਾਜ ਨੂੰ ਛਾਤੀ ਵਿਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ ਤੇ ਕਿਸੇ ਤਰ੍ਹਾਂ ਹਾਦਸੇ ਤੋਂ ਪਹਿਲਾਂ ਵਾਹਨ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ।
ਕੰਡਕਟਰ ਨੇ ਤੁਰੰਤ ਐਂਬੂਲੈਂਸ ਬੁਲਾਈ, ਪਰ ਜਦੋਂ ਤੱਕ ਉਹ ਪਹੁੰਚੀ, ਅਰੁਮੁਗਮ ਦੀ ਮੌਤ ਹੋ ਚੁੱਕੀ ਸੀ। ਯੁਵਰਾਜ, ਡਿਪਟੀ ਕਮਰਸ਼ੀਅਲ ਮੈਨੇਜਰ, ਮਦੁਰੈ, ਟੀਐੱਨਐੱਸਟੀਸੀ ਨੇ ਕਿਹਾ, ਅਰੁਮੁਗਮ ਨੂੰ ਟੀਐੱਨਐੱਸਟੀਸੀ ਵਿਚ ਡਰਾਈਵਰ ਵਜੋਂ 12 ਸਾਲਾਂ ਦਾ ਤਜਰਬਾ ਸੀ ਤੇ ਬੱਸ ਨੂੰ ਸੜਕ ਦੇ ਕਿਨਾਰੇ ਪਾਰਕ ਕਰਨ ਦਾ ਉਨ੍ਹਾਂ ਦਾ ਯਾਦਗਾਰੀ ਕੰਮ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਸ ਦੀਆਂ ਦੋ ਧੀਆਂ ਹਨ
ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਜਾਜੀ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਕਰੀਮੇਦੂ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਲਾਸ਼ ਨੂੰ ਜੀਆਰਐੱਚ ਹਸਪਤਾਲ ਲੈ ਜਾਣ ਤੋਂ ਪਹਿਲਾ ਅਰੁਮੁਗਮ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਸੀ।