ਕੇਕੜਾ ਤਾਂ ਅਸੀਂ ਸਾਰਿਆਂ ਨੇ ਦੇਖਿਆ ਹੀ ਹੈ। ਉਂਝ ਤਾਂ ਇਹ ਪਾਣੀ ਤੋਂ ਬਾਹਰ ਬਹੁਤ ਘੱਟ ਨਜ਼ਰ ਆਉਂਦੇ ਹਨ ਪਰ ਦੁਨੀਆ ‘ਚ ਇਕ ਅਜਿਹਾ ਆਇਲੈਂਡ ਹੈ ਜਿੱਥੇ ਇਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇੱਥੇ ਚਾਰੋਂ ਪਾਸੇ ਬੱਸ ਲੱਖਾਂ ਦਾ ਗਿਣਤੀ ‘ਚ ਕੇਕੜੇ ਨਜ਼ਰ ਆਉਂਦੇ ਹਨ। ਇੰਝ ਜਾਪਦਾ ਹੈ ਜਿਵੇਂ ਕੇਕੜਿਆਂ ਦੀ ਬਰਸਾਤ ਹੋਈ ਹੋਵੇ। ਇਸ ਆਇਲੈਂਡ ‘ਤੇ ਦਿਸਣ ਵਾਲੇ ਕੇਕੜਿਆਂ ਨੂੰ ਦੇਖ ਕੇ ਲਗਦਾ ਹੈ ਜਿਵੇਂ ਇੱਥੋਂ ਦਾ ਰਾਜਾ ਹਨ।
ਦੱਸ ਦੇਈਏ ਕਿ ਇਹ ਆਇਲੈਂਡ ਆਸਟ੍ਰੇਲੀਆ ਦੇ ਕਵੀਨਜ਼ਲੈਂਡ ‘ਚ ਸਥਿਤ ਹੈ। ਇਸ ਦਾ ਨਾਂ ਕ੍ਰਿਸਮਸ ਟਾਪੂ ਹੈ। ਇੱਥੇ ਹਰ ਸਾਲ ਲੱਖਾਂ ਕੇਕੜੇ ਆਉਂਦੇ ਹਨ। ਉਨ੍ਹਾਂ ਦਾ ਰੰਗ ਲਾਲ ਹੁੰਦਾ ਹੈ। ਜੰਗਲ, ਘਰ, ਬੱਸ ਸਟਾਪ ਹਰ ਜਗ੍ਹਾ ਕੇਕੜੇ ਹੀ ਨਜ਼ਰ ਆਉਂਦੇ ਹਨ। ਅਸਲ ਵਿਚ ਏਨੀ ਗਿਣਤੀ ‘ਚ ਆਇਲੈਂਸ ‘ਤੇ ਕੇਕੜਿਆਂ ਦੇ ਆਉਣ ਦਾ ਕਾਰਨ ਹੈ ਕਿ ਉਹ ਪ੍ਰਜਣਨ ਕਰਨ ਲਈ ਕ੍ਰਿਸਮਸ ਆਇਲੈਂਡ ਦੇ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ਤਕ ਸਫ਼ਰ ਤੈਅ ਕਰਦੇ ਜਾਂਦੇ ਹਨ
ਜਦੋਂ ਕੇਕੜੇ ਸੜਕਾਂ ‘ਤੇ ਆਉਂਦੇ ਹਨ, ਉਦੋਂ ਸੜਕਾਂ ਖ਼ੂਨ ਵਾਂਗ ਲਾਲ ਹੋ ਜਾਂਦੀਆਂ ਹਨ। ਕਈ ਵਾਰ ਕੇਕੜੇ ਵਾਹਨਾਂ ਹੇਠਾਂ ਆ ਕੇ ਮਰ ਵੀ ਜਾਂਦੇ ਹਨ। ਹਾਲਾਂਕਿ ਸੜਕਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ। ਕਰੀਬ 52 ਵਰਗ ਮੀਲ ਦੇ ਆਇਲੈਂਡ ਦੀ ਆਬਾਦੀ ਕਰੀਬ 2 ਹਜ਼ਾਰ ਹੈ। ਹਾਲਾਂਕਿ ਇੱਥੇ ਹਰ ਸਾਲ ਵੱਡੀ ਗਿਣਤੀ ‘ਚ ਲੋਕ ਘੁੰਮਣ ਆਉਂਦੇ ਹਨ।