ਚੰਨੀ ਦੇ ਸਾਰੇ ਐਲਾਨ ਹਵਾ ਹਵਾਈ : ਆਹਲੂਵਾਲੀਆ

ਅੰਮਿ੍ਤਸਰ : ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਲਗਾਏ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਰੇ ਐਲਾਨ ਹਵਾ ਹਵਾਈ ਸਾਬਤ ਹੋਏ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਵਿੰਗ ਦੇ ਜਨਰਲ ਸਕੱਤਰ ਹਰਪ੍ਰਰੀਤ ਸਿੰਘ ਆਹਲੂਵਾਲੀਆ ਨੇ ਹਲਕਾ ਪੂਰਬੀ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ। ਇਸ ਮੀਟਿੰਗ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੀਵਨਜੋਤ ਕੌਰ ਨੇ ਵੀ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਹਰਪ੍ਰਰੀਤ ਆਹਲੂਵਾਲੀਆ ਨੇ ਕਿਹਾ ਕਿ ਕਾਂਗਰਸੀ ਮੁੱਖ ਮੰਤਰੀ ਚੰਨੀ ਦਾ ਐਲਾਨ ਸੀ ਕਿ ਰੇਤਾ ਦਾ ਮੁੱਲ ਪੰਜ ਰੁਪਏ, ਕੇਬਲ ਦਾ ਰੇਟ 100 ਰੁਪਏ ਅਤੇ ਬਿਜਲੀ ਦਾ ਬਿੱਲ ਜ਼ੀਰੋ ਕਰ ਦਿੱਤਾ ਗਿਆ ਹੈ ਪਰ ਇਹ ਸਾਰੇ ਐਲਾਨ ਹਵਾ ਹਵਾਈ ਸਾਬਿਤ ਹੋਏ ਹਨ ਕਿਉਂਕਿ ਰੇਤਾ ਦੀ ਟਰਾਲੀ ਅੱਜ ਵੀ 3400 ਰੁਪਏ ਤੋਂ 3500-3600 ਰੁਪਏ ਤੱਕ ਵਿਕ ਰਹੀ ਹੈ, ਕੇਬਲ ਦਾ ਰੇਟ ਅੱਜ ਵੀ 350 ਰੁਪਏ ਹੈ ਅਤੇ ਕਿਸੇ ਵੀ ਵਿਅਕਤੀ ਦਾ ਬਿਜਲੀ ਬਿੱਲ ਹਾਲੇ ਤੱਕ ਜ਼ੀਰੋ ਨਹੀਂ ਆਇਆ। ਆਹਲੂਵਾਲੀਆ ਨੇ ਕਿਹਾ ਕਿ ਲੋਕ ਹਾਲੇ ਤਕ ਕਾਂਗਰਸ ਦੇ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆਂ ਨੂੰ ਪੂਰਾ ਹੋਣ ਦੀ ਉਡੀਕ ਵਿੱਚ ਸਨ ਅਤੇ ਨਵੇਂ ਮੁੱਖ ਮੰਤਰੀ ਚੰਨੀ ਨੇ ਪਹਿਲੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਨਵੇਂ ਕੀਤੇ ਵਾਅਦਿਆਂ ਨੂੰ ਵੀ ਪੂਰਾ ਨਹੀਂ ਕੀਤਾ। ਉਨਾਂ੍ਹ ਕਿਹਾ ਕਿ ਪੰਜਾਬ ਵਾਸੀਆਂ ਨਾਲ ਕਾਂਗਰਸ ਨੇ ਵੱਡੇ-ਵੱਡੇ ਵਾਅਦੇ ਕਰਕੇ ਤੇ ਉਨਾਂ੍ਹ ਨੂੰ ਪੂਰਾ ਨਾ ਕਰਕੇ ਧੋ੍ਹ ਕੀਤਾ ਹੈ, ਜਿਸ ਦਾ ਬਦਲਾਅ ਪੰਜਾਬ ਵਾਸੀ ਕਾਂਗਰਸ ਤੋਂ ਅਗਾਮੀ ਚੋਣਾਂ ਵਿਚ ਲੈਣਗੇ ਅਤੇ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ। ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ ਅਤੇ ਲੋਕਾਂ ਨੂੰ ਦਿੱਤੀਆਂ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਪਹਿਲ ਦੇ ਆਧਾਰ ‘ਤੇ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਕੁਨਾਲ ਧਵਨ, ਸੁਖਜਿੰਦਰ ਬਿਡਲਾਨ, ਸਮੀਰ, ਅਮਿਤ, ਜਗਰੂਪ ਸਿੰਘ ਗਿੱਲ, ਅਰਜੁਨ ਆਦਿ ਹਾਜ਼ਰ ਸਨ