ਓਟਾਵਾ : ਯੂਨੀਵਰਸਿਟੀ ਆਫ ਟੋਰਾਂਟੋ ਅਤੇ ਯੂਨਿਟੀ ਹੈਲਥ ਟੋਰਾਂਟੋ ਦੇ ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਵਾਰ-ਵਾਰ ਪਸੰਦੀਦਾ ਸੰਗੀਤ ਸੁਣਨ ਨਾਲ ਕਮਜ਼ੋਰ ਯਾਦਸ਼ਕਤੀ ਜਾਂ ਅਲਜ਼ਾਈਮਰ ਦੇ ਮਰੀਜ਼ਾਂ ਦੀ ਦਿਮਾਗੀ ਸਮਰੱਥਾ ’ਚ ਵਾਧਾ ਹੁੰਦਾ ਹੈ। ਨਿਊਰੋਸਾਈਕੋਲਾਜਿਕ ਟੈਸਟ ਦੌਰਾਨ ਪਾਇਆ ਗਿਆ ਹੈ ਕਿ ਦਿਮਾਗ ਦੀ ਨਰਵਿਸ ਸਿਸਟਮ ’ਚ ਬਦਲਾਅ ਸਮਰਣ ਸ਼ਕਤੀ ਦੇ ਬਿਹਤਰ ਪ੍ਰਦਰਸ਼ਨ ਦੇ ਨਾਲ ਜੁਡ਼ਿਆ ਹੈ। ਇਹ ਨਤੀਜਾ ਡਿਮੈਂਸ਼ੀਆ ਦੇ ਮਰੀਜ਼ਾਂ ਦੇ ਇਲਾਜ ’ਚ ਸੰਗੀਤ ਦੀ ਵਰਤੋਂ ਲਈ ਮਾਰਗ ਤਿਆਰ ਕਰਦਾ ਹੈ। ਇਸ ਮਲਟੀ-ਮਾਡਲ ਅਧਿਐਨ ਦਾ ਪ੍ਰਕਾਸ਼ਨ ਜਨਰਲ ਆਫ ਅਲਜ਼ਾਈਮਰਸ ਡਿਜੀਜ਼ ’ਚ ਹੋਇਆ ਹੈ
ਅਧਿਐਨ ਦੇ ਸੀਨੀਅਰ ਲੇਖਕ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਮਿਊਜ਼ਿਕ ਅਤੇ ਟੇਮਰਟੀ ਫੈਕਲਟੀ ਆਫ਼ ਮੈਡੀਸਨ ਦੇ ਪ੍ਰੋਫੈਸਰ ਮਾਈਕਲ ਥੈਟ ਦੇ ਅਨੁਸਾਰ, “ਸਾਡੇ ਕੋਲ ਦਿਮਾਗ-ਆਧਾਰਿਤ ਨਵੇਂ ਸਬੂਤ ਹਨ ਜੋ ਸਾਬਤ ਕਰਦੇ ਹਨ ਕਿ ਸੰਗੀਤ ਨੂੰ ਵਾਰ-ਵਾਰ ਸੁਣਨਾ ਜ਼ਿੰਦਗੀ ਵਿੱਚ ਮਹੱਤਵਪੂਰਨ ਹੈ।” ਇਸ ਨਾਲ ਤੰਤੂਆਂ ਨੂੰ ਉਤੇਜਿਤ ਕੀਤਾ ਜਾਂਦਾ ਹੈ ਅਤੇ ਇਹ ਉੱਚ ਪੱਧਰੀ ਕਾਰਜਸ਼ੀਲਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਅਲਜ਼ਾਈਮਰ ਦੇ ਮਰੀਜ਼ਾਂ ਦੇ ਦਿਮਾਗ ਵਿੱਚ ਸਕਾਰਾਤਮਕ ਤਬਦੀਲੀ ਆਮ ਤੌਰ ‘ਤੇ ਮੁਸ਼ਕਲ ਹੁੰਦੀ ਹੈ।
ਸ਼ੁਰੂਆਤੀ ਖੋਜ ਦੇ ਨਤੀਜੇ ਦੱਸਦੇ ਹਨ ਕਿ ਮਨਪਸੰਦ ਸੰਗੀਤ ਸੁਣਨ ਨਾਲ ਦਿਮਾਗ ਦੀ ਗਤੀਵਿਧੀ ਵਧਦੀ ਹੈ। ਇਹ ਡਿਮੈਂਸ਼ੀਆ ਦੇ ਮਰੀਜ਼ਾਂ ਦੇ ਇਲਾਜ ਵਿੱਚ ਸੰਗੀਤ ਦੀ ਵਰਤੋਂ ਬਾਰੇ ਵਿਆਪਕ ਖੋਜ ਲਈ ਸੰਭਾਵਨਾਵਾਂ ਵੀ ਖੋਲ੍ਹਦਾ ਹੈ। ਖੋਜ ਵਿੱਚ ਕੁੱਲ 14 ਭਾਗੀਦਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਅੱਠ ਆਮ ਲੋਕ ਸਨ ਅਤੇ ਛੇ ਸੰਗੀਤਕਾਰ ਸਨ। ਤਿੰਨ ਹਫ਼ਤਿਆਂ ਦੇ ਅਧਿਐਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਨ੍ਹਾਂ ਦੀ ਐਮਆਰਆਈ ਕਰਵਾਈ ਗਈ ਸੀ, ਜਿਸ ਦੇ ਨਤੀਜਿਆਂ ਨੇ ਖੋਜਕਰਤਾਵਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ।