ਚੰਡੀਗੜ੍ਹ : ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅੱਜ ਪਾਰਟੀ ਦੇ ਇਕ ਪ੍ਰਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦਾ ਮੁੱਖ ਕਾਰਨ ਉਨ੍ਹਾਂ ਨੇ ਸਿੱਧੂ ਨੂੰ ਬਮਆਏ ਜਾਣ ਨੂੰ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਅਗਵਾਈ ‘ਚ ਕਾਂਗਰਸ 2022 ਦੀਆਂ ਚੋਣਾਂ ਜਿੱਤਣ ਲਈ ਮਜ਼ਬੂਤ ਸਥਿਤੀ ‘ਚ ਸੀ। ਦਰਅਸਲ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਤੇ ਪੰਜਾਬ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਅਸਤੀਫ਼ੇ ‘ਚ ਪ੍ਰਿਤਪਾਲ ਨੇ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ ਉਨ੍ਹਾਂ ਪੰਜਾਬ ਕਾਂਗਰਸ ਦੀ ਕਮਾਨ ਗ਼ਲਤ ਹੱਥਾਂ ‘ਚ ਦੇ ਦਿੱਤੀ ਹੈ। ਹਾਲਾਂਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸੀਐੱਮ ਚਰਨਜੀਤ ਸਿੰਘ ਚੰਨੀ ਵਧੀਆ ਕੰਮ ਕਰ ਰਹੇ ਹਨ, ਆਪਣੀ ਅਗਵਾਈ ‘ਚ ਸਰਕਾਰ ਵਧੀਆ ਚਲਾ ਰਹੇ ਹਨ ਪਰ ਇੱਥੇ ਵੀ ਸਿੱਧੂ ਵਿਚਾਲੇ ਆ ਕੇ ਆਪਣੀ ਟਵੀਟਬਾਜ਼ੀ ਜ਼ਰੀਏ ਸਭ ਵਿਗਾੜਨ ‘ਚ ਰਹਿੰਦੇ ਹਨ।
Related Posts
ਇਰਾਦਾ ਕਤੱਲ ਅਤੇ ਡਕੈਤੀ ਦੇ ਕੇਸ ਦਾ ਮੁੱਖ ਦੋਸ਼ੀ ਕ੍ਰਿਸਨ ਕੁਮਾਰ ਜਮਾਨਤ ਤੇ ਰਿਹਾਅ
ਇਰਾਦਾ ਕਤੱਲ ਅਤੇ ਡਕੈਤੀ ਦੇ ਕੇਸ ਦਾ ਮੁੱਖ ਦੋਸ਼ੀ ਕ੍ਰਿਸਨ ਕੁਮਾਰ ਜਮਾਨਤ ਤੇ ਰਿਹਾਅ ਬਰਨਾਲਾ 20 ਸਤੰਬਰ/-ਕਰਨਪ੍ਰੀਤ ਕਰਨ ਮਾਨਯੋਗ…
ਆਪ’ ਨੇ ਹਮੇਸ਼ਾ ਗੁਮਰਾਹਕੁਨ ਪ੍ਰਚਾਰ ਕੀਤਾ : ਕਾਲਾ ਢਿੱਲੋਂ
ਪੰਜਾਬ ਅੱਜ ਬਹੁਤ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹੈ ਬਰਨਾਲਾ, 14 ਨਵੰਬਰ (ਕਰਨਪ੍ਰੀਤ ਕਰਨ) : ਇਕ ਪਾਸੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ…
ਦੋ ਭਰਾ ਕਰਤਾਰਪੁਰ ਸਾਹਿਬ ’ਚ 74 ਸਾਲਾਂ ਬਾਅਦ ਮਿਲੇ, ਇੰਟਰਨੈੱਟ ਮੀਡੀਆ ਕਰਵਾ ਰਿਹੈ ਲੋਕਾਂ ਦੇ ਮੇਲ
ਬਠਿੰਡਾ : ਮੁਲਕ ਦੀ ਤਕਸੀਮ ਦੌਰਾਨ ਵਿਛੜੇ ਦੋ ਭਰਾ 74 ਸਾਲਾਂ ਬਾਅਦ 10 ਜਨਵਰੀ ਨੂੰ ਕਰਤਾਰਪੁਰ ਸਾਹਿਬ ਵਿਚ ਮਿਲ ਸਕੇ ਹਨ।…