ਪੁਲਿਸ ਦੀ ਭਰਤੀ ਦਾ ਰੋਸ ਜ਼ਾਹਿਰ ਕਰ ਰਹੇ ਨੌਜਵਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਜਲੰਧਰ : ਬੀਤੇ ਤਿੰਨ ਦਿਨਾਂ ਤੋਂ ਪੰਜਾਬ ਪੁਲਿਸ ਦੀ ਸਿਪਾਹੀ ਦੀ ਭਰਤੀ ਨੂੰ ਲੈ ਕੇ ਰੋਸ ਪ੍ਰਗਟਾ ਰਹੇ ਉਮੀਦਵਾਰਾਂ ਨੂੰ ਅੱਜ ਉਸ ਵਾਲੇ ਲਾਠੀਚਾਰਜ ਕੀਤਾ ਜਦੋਂ ਉਹ ਪੀਏਪੀ ਵਿਚ ਪੁਲਿਸ ਹੋਣ ਜਾ ਰਹੇ ਟਰਾਇਲ ਦਾ ਵਿਰੋਧ ਕਰਨ ਜਾ ਰਹੇ ਸਨ।

ਧਰਨਾਕਾਰੀਆਂ ਅਤੇ ਨੌਜਵਾਨ ਭਾਰਤ ਸਭਾ ਦੇ ਜਿਲਾ ਪ੍ਰਧਾਨ ਜਸਕਰਨ ਆਜ਼ਾਦ ਨੇ ਦੱਸਿਆ ਕਿ ਦੋ ਲੜਕੀ ਗੰਭੀਰ ਜ਼ਖ਼ਮੀ ਜੋ ਸਿਵਲ ਹਸਪਤਾਲ ਜਲੰਧਰ ਜੇਰੇ ਇਲਾਜ ਹਨ। ਆਗੂਆਂ ਨੇ ਕਿਹਾ ਕਿ ਚੰਨੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ । ਚੰਨੀ ਦੇ 23 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਵੇ ਬਿਲਕੁੱਲ ਝੂਠੇ ਹਨ । ਕਿਉਕਿ ਲੱਖਾਂ ਬੇ-ਰੁਜ਼ਗਾਰ ਨੌਜਵਾਨ ਸੜਕਾਂ ‘ਤੇ ਧਰਨੇ ਲਗਾ ਕੇ ਬੈਠੇ ਹਨ। ਨੌਜਵਾਨ ਭਾਰਤ ਸਭਾ ਵਲੋਂ ਇਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ‘ਚ ਨਿਖ਼ੇਧੀ ਕਰਦਿਆਂ ਗ੍ਰਿਫਤਾਰ ਨੌਜਵਾਨਾਂ ਨੂੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਏਡੀਜੀਪੀ ਦੇ ਦਿੱਤੇ ਭਰੋਸੇ ਤਹਿਤ ਭਰਤੀ ਘਪਲੇ ਦੇ ਮਸਲੇ ‘ਤੇ ਸੰਬੰਧਿਤ ਕੈਬਨਿਟ ਮੰਤਰੀ ਨਾਲ ਸੰਯੁਕਤ ਪੀ.ਪੀ.ਬੇ-ਰੁਜ਼ਗਾਰ ਸੰਘਰਸ਼ ਮੋਰਚੇ ਦੀ ਫੌਰੀ ਮੀਟਿੰਗ ਕਰਵਾਈ ਜਾਵੇ ।

ਦੱਸਣਯੋਗ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਆਏ ਉਮੀਦਵਾਰ ਨੇ ਬੀਐੱਸਐੱਫ ਚੌਕ ਵਿਚ ਜਾਮ ਕਰ ਕੇ ਧਰਨਾ ਲੱਗਾ ਰਹੇ ਸਨ ਜਿਨ੍ਹਾਂ ਨੂੰ ਬਾਅਦ ਵਿਚ ਉਥੋਂ ਹਟਾ ਕੇ ਰਾਮਾ ਮੰਡੀ ਨੇੜੇ ਸਰਵੀਸ ਲਾਈਨ ‘ਤੇ ਭੇਜ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਇਹ ਨੌਜਵਾਨ ਉੱਥੇ ਧਰਨੇ ‘ਤੇ ਬੈਠੇ ਰਹੇ ਪਰ ਸ਼ਾਮ ਨੂੰ ਏਡੀਪੀ ਗੁਰਪ੍ਰੀਤ ਦਿਓ ਜੋ ਕੇ ਭਰਤੀ ਦੇ ਚੇਅਰਪ੍ਰਸਨ ਵੀ ਹਨ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਸ਼ਾਮ 6 ਵਜੇ ਧਰਨਾ ਚੁੱਕ ਦਿੱਤਾ ਗਿਆ ਸੀ, ਜਲੰਧਰ ਸ਼ਹਿਰ ਵਿਚ ਰੁਕੇ ਹੋਏ ਇਹਨਾ ਉਮੀਵਾਰਾਂ ਨੂੰ ਪੀਏਪੀ ਦੇ ਅੰਦਰ ਟਰਾਇਲ ਲਏ ਜਾਣ ਦਾ ਪਤਾ ਲਗਾ ਤਾਂ ਉਹ ਪੀਏਪੀ ਦੇ ਮੇਨ ਗੇਟ ਉੱਪਰ ਪਹੁੰਚ ਗਏ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਨੇ ਪਿੱਛੇ ਹਟਣ ਤੋਂ ਨਾਹ ਕਰ ਦਿੱਤੀ ਤਾਂ ਪੁਲਿਸ ਨੇ ਸਖ਼ਤੀ ਵਰਤਦਿਆਂ ਲਾਠੀਚਾਰਜ ਸ਼ੁਰੂ ਕਰ ਕੀਤਾ। ਥਾਣਾ ਬਰਾਂਦਰੀ ਦੀ ਪੁਲਿਸ ਨੇ ਪਟਿਆਲਾਂ ਜ਼ਿਲ੍ਹੇ ਦੇ ਸਬੰਧੀ ਤਿੰਨ ਉਮੀਦਵਾਰਾਂ ਨੂੰ ਹਿਰਸਾਤ ਵਿਚ ਲੈ ਕੇ ਥਾਣੇ ਲਿਆਂਦਾ ਗਿਆ ਇਸ ਦੌਰਾਨ ਪ੍ਰਦਰਸ਼ਨਕਾਰੀ ਨੌਜਵਾਨ ਵੀ ਥਾਣਾ ਬਰਾਂਵਰੀ ਦੇ ਬਾਹਰ ਪਹੁੰਚੇ ਤੇ ਉੱਥੇ ਵੀ ਧਰਨਾ ਲਾ ਦਿੱਤਾ ਨੌਜਵਾਨਾਂ ਦਾ ਧਰਨਾ ਅਜੇ ਵੀ ਜਾਰੀ ਹੈ।