ਗੁਰਦਾਸਪੁਰ: ਥਾਣਾ ਭੈਣੀ ਮੀਆਂ ਖਾਂ ਵੱਲੋਂ ਥਾਣਾ ਦੀਨਾਨਗਰ ਤੋਂ 900 ਗ੍ਰਾਮ ਆਰ.ਡੀ.ਐਕਸ, ਦੋ ਹੈਂਡ ਗ੍ਰੇਨੇਡ ਬਰਾਮਦ ਕਰਨ ਤੋਂ ਬਾਅਦ ਹੁਣ ਥਾਣਾ ਸਦਰ ਗੁਰਦਾਸਪੁਰ ਨੇ ਇਕ ਟਿਫਿਨ ਬੰਬ ਅਤੇ ਚਾਰ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਪੁਲਸ ਨੇ ਹਥਿਆਰਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧਿਆਨ ਯੋਗ ਹੈ ਕਿ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਥਿਆਰਾਂ ਦੀ ਬਰਾਮਦਗੀ ਕਰ ਰਹੀ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਰੱਖਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਆਰਡੀਐਕਸ ਅਤੇ ਹੈਂਡ ਗ੍ਰੇਨੇਡ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਵੱਲੋਂ ਰੈੱਡ ਅਲਰਟ ਕੀਤਾ ਜਾ ਰਿਹਾ ਹੈ। ਇਸ ਤਹਿਤ ਥਾਣਾ ਸਦਰ ਦੀ ਪੁਲਸ ਵੀਰਵਾਰ ਦੇਰ ਸ਼ਾਮ ਤਲਾਸ਼ੀ ਮੁਹਿੰਮ ‘ਤੇ ਸੀ। ਪੁਲਿਸ ਟੀਮ ਨੂੰ ਘਾਹ ਨਾਲ ਢੱਕਿਆ ਇੱਕ ਪੀਲੇ ਰੰਗ ਦਾ ਬੈਗ ਮਿਲਿਆ। ਸਲੇਮਪੁਰ ਅਰਾਈਆਂ ਰੋਡ ‘ਤੇ ਚੈਕਿੰਗ ਕਰਨ ‘ਤੇ 04 ਹੈਂਡ ਗ੍ਰਨੇਡ ਅਤੇ 01 ਬਾਕਸ ਟਿਫਨ ਬੰਬ ਵਰਗੇ ਵਿਸਫੋਟਕ ਪਦਾਰਥ ਮਿਲੇ ਹਨ। ਪੁਲੀਸ ਵੱਲੋਂ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਗੁਰਦਾਸਪੁਰ ਡਾ ਨਾਨਕ ਸਿੰਘ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦੇਣਗੇ