ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆਏ ਇਕ ਨੌਜਵਾਨ ਨੂੰ 196.5 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਹੈ। ਇਹ ਨੌਜਵਾਨ ਬੀਤੀ ਰਾਤ ਏਅਰ ਇੰਡੀਆ ਦੀ ਫਲਾਈਟ IX-192 ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜਾ ਸੀ। ਨੌਜਵਾਨ ਦੀ ਪਛਾਣ ਬਿਲਾਲ ਵਾਸੀ ਮਸਜਿਦ ਅੰਸਾਰੀਆਂ ਸਿਕੰਦਰਾਬਾਦ ਬੁਲੰਦਸ਼ਹਿਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਫਿਲਹਾਲ ਕਸਟਮ ਵਿਭਾਗ ਦੀ ਟੀਮ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।
ਕਸਟਮ ਪ੍ਰੇਵੇਂਟੀਵ ਕਮਿਸ਼ਨਰੇਟ ਨੇ ਬੀਤੇ ਦਿਨੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੀ ਇਕ ਉਡਾਣ ਵਿੱਚੋ ਇੱਕ ਯਾਤਰੀ ਕੋਲੋਂ ਕਰੀਬ 10 ਲੱਖ ਦਾ ਸੋਨਾ ਬਰਾਮਦ ਕੀਤਾ। ਕਸਟਮ ਪ੍ਰੇਵੇਂਟੀਵ ਕਮਿਸ਼ਨਰੇਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਵੀਰਵਾਰ ਨੂੰ ਦੁਬਈ ਤੋ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੀ ਫਲਾਈਟ ਨੰਬਰ ਆਈ ਐਕਸ 192 ਦੁਆਰਾ ਆਏ ਯਾਤਰੀ ਕੋਲੋਂ ਕਰੀਬ 196.60 ਗ੍ਰਾਮ ਸੋਨਾ ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ ਦਸ ਲੱਖ ਰੁਪਏ ਹੈ। ਉਹਨਾਂ ਦੱਸਿਆ ਕਿ ਯਾਤਰੀ ਦੇ ਬੈਗ ਦੀ ਸਕੈਨਿੰਗ ਦੌਰਾਨ ਟਰਾਲੀ ਬੈਗ ਦੇ ਪਹੀਏ ਦੇ ਅੰਦਰ ਛੁਪਾਇਆ ਹੋਇਆ ਸੋਨਾ ਪਾਇਆ ਗਿਆ। ਜਿਸਨੂੰ ਪਿਘਲਾ ਕੇ ਟਰਾਲੀ ਬੈਗ ਦੇ ਪਹੀਏ ਦਾ ਆਕਾਰ ਦੇ ਕੇ ਲੁਕਾਇਆ ਗਿਆ ਸੀ। ਜਿਸ ਵਿਚ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ