40 ਸਾਲ ਤੋਂ ਉੱਪਰ ਵਾਲਿਆਂ ਨੂੰ ਦਿੱਤਾ ਜਾਵੇ ਕੋਵਿਡ ਵੈਕਸੀਨ ਦਾ ਬੂਸਟਰ ਡੋਜ਼, INSACOG ਦੀ ਸਿਫਾਰਸ਼

ਨਵੀਂ ਦਿੱਲੀ : ਸੁਪਰੀਮ ਭਾਰਤੀ ਜੀਨੋਮ ਵਿਗਿਆਨੀਆਂ ਨੇ 40 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਦੇ ਟੀਕਿਆਂ ਦੀ ਬੂਸਟਰ ਡੋਜ਼ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਉੱਚ ਜੋਖ਼ਮ ਵਾਲੀ 40 ਸਾਲ ਤੋਂ ਜ਼ਿਆਦਾ ਉਮਰ ਦੀ ਆਬਾਦੀ ਨੂੰ ਤਰਜੀਹ ਦੇ ਨਾਲ ਬੂਸਟਰ ਡੋਜ਼ ਦੇਣ ਦੀ ਸਿਫਾਰਸ਼ ਕੀਤੀ ਹੈ

ਭਾਰਤੀ SARS-CoV-2 ਜੀਨੋਮਿਕਸ ਸੀਕਵੈਂਸਿੰਗ ਕੰਸੋਟਰਟੀਅਮ (INSACOG) ਦੇ ਹਫ਼ਤਾਵਾਰੀ ਬੁਲੇਟਿਨ ‘ਚ ਇਹ ਗੱਲ ਕਹੀ ਗਈ ਹੈ। ਦੱਸ ਦੇਈਏ ਕਿ ਇਨਸਾਕੋਗ ਕੋਰੋਨਾ ਦੇ ਜੀਨੋਮਿਕ ਬਦਲਾਵਾਂ ਦੀ ਨਿਗਰਾਨੀ ਲਈ ਸਰਕਾਰ ਵੱਲੋਂ ਸਥਾਪਿਤ ਰਾਸ਼ਟਰੀ ਪ੍ਰੀਖਣ ਪ੍ਰਯੋਗਸ਼ਾਲਾਵਾਂ ਦਾ ਇਕ ਨੈੱਟਵਰਕ ਹੈ। ਇਨਸਕਾਗੋ ਬੁਲੇਟਿਨ ‘ਚ ਕਿਹਾ ਗਿਆ ਹੈ, ‘ਸਾਰੇ ਗ਼ੈਰ-ਜੋਖ਼ਮ ਵਾਲੇ ਲੋਕਾਂ ਦਾ ਟੀਕਾਕਰਨ ਤੇ 40 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਬੂਸਟਰ ਖ਼ੁਰਾਕ ਦੇਣ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।’

ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੀ ਦਸਤਕ ਨਾਲ ਸਰਕਾਰ ਦੀ ਚਿੰਤਾ ਵਧ ਗਈ ਹੈ। ਇਨਸਾਕੋਗ ਨੇ ਕਿਹਾ ਹੈ ਕਿ ਪਹਿਲਾਂ ਸਭ ਤੋਂ ਹਾਈ ਰਿਸਕ ਵਾਲੇ ਲੋਕਾਂ ਨੂੰ ਲਕਸ਼ਿਤ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ, ਕਿਉਂਕਿ ਬੇਸ਼ੱਕ ਮੌਜੂਦਾ ਟੀਕਿਆਂ ਨਾਲ ਓਮੀਕ੍ਰੋਨ ਨੂੰ ਬੇਅਸਰ ਕਰਨ ਲਈ ਲੋੜੀਂਦਾ ਹੋਣ ਦੀ ਸੰਭਾਵਨਾ ਨਹੀਂ ਪਰ ਇਸ ਨਾਲ ਗੰਭੀਰ ਬਿਮਾਰੀ ਦਾ ਖ਼ਤਰਾ ਘਟ ਕਰਨ ਦੀ ਸੰਭਾਵਨਾ ਜ਼ਰੂਰ ਹੈ।