ਹਸਪਤਾਲ ‘ਚ ਦਾਖ਼ਲ ਹੋਏ ਬਿਨਾਂ ਵੀ ਮਿਲ ਜਾਂਦਾ ਹੈ ਆਯੁਸ਼ਮਾਨ ਯੋਜਨਾ ਦਾ ਫਾਇਦਾ, ਜਾਣੋ- ਕੀ ਤੁਸੀਂ ਹੋ ਲਾਭ ਦੇ ਹੱਕਦਾਰ

ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਤਹਿਤ ਹਰ ਸਾਲ 10 ਕਰੋੜ ਪਰਿਵਾਰਾਂ ਦਾ ਪੰਜ ਲੱਖ ਤਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਵਿਚ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤਕ ਗ਼ਰੀਬ ਪਰਿਵਾਰਾਂ ਨੂੰ ਲਾਭ ਦਿੱਤਾ ਜਾਂਦਾ ਹੈ। ਇਸ ਤਹਿਤ ਕੇਂਦਰ ਸਰਕਾਰ ਨੇ ਬੱਚੇ, ਸੀਨੀਅਰ ਸਿਟੀਜ਼ਨ ਤੇ ਔਰਤਾਂ ਨੂੰ ਸ਼ਾਮਲ ਕੀਤਾ ਹੋਇਆ ਹੈ। ਗ੍ਰਾਮੀਣ ਇਲਾਕਿਆਂ ‘ਚ ਆਯੁਸ਼ਮਾਨ ਕਾਰਡ ਤਹਿਤ ਆਉਣ ਲਈ ਤੁਹਾਡੇ ਕੋਲ ਕੱਚਾ ਮਕਾਨ, ਪਰਿਵਾਰ ਦੀ ਮੁਖੀਆ ਔਰਤ, ਪਰਿਵਾਰ ‘ਚ ਕੋਈ ਦਿਵਿਆਂਗ ਹੋਵੇ, ਅਨੁਸੂਚਿਤ ਜਾਤੀ/ਜਨਜਾਤੀ ਤੋਂ ਹੋਵੇ ਤੇ ਭੂਮੀਹੀਣ ਵਿਅਕਤੀ/ਦਿਹਾੜੀਦਾਰ ਮਜ਼ਦੂਰ ਇਸ ਤੋਂ ਇਲਾਵਾ ਗ੍ਰਾਮੀਣ ਇਲਾਕੇ ਦੇ ਬੇਘਰ ਵਿਅਕਤੀ, ਬੇਸਹਾਰਾ, ਦਾਨ ਜਾਂ ਭੀਖ ਮੰਗਣ ਵਾਲੇ, ਆਦਿਵਾਸੀ ਤੇ ਕਾਨੂੰਨੀ ਰੂਪ ‘ਚ ਮੁਕਤ ਬੰਧੂਆ ਆਦਿ ਹੋਣ ‘ਤੇ ਇਸ ਯੋਜਨਾ ਦਾ ਲਾਭ ਮਿਲਦਾ ਹੈ।

ਜਦਕਿ ਸ਼ਹਿਰੀ ਇਲਾਕੇ ਲਈ ਭਿਖਾਰੀ, ਕੂੜਾ ਬੀਣਨ ਵਾਲੇ, ਘਰੇਲੂ ਕੰਮਕਾਜ ਕਰਨ ਵਾਲੇ, ਰੇਹੜੀ-ਫੜ੍ਹੀ ਵਾਲੇ, ਦੁਕਾਨਦਾਰ, ਮੋਚੀ, ਫੇਰੀ ਵਾਲੇ, ਸੜਕ ‘ਤੇ ਕੰਮਕਾਜ ਕਰਨ ਵਾਲੇ ਹੋਰ ਵਿਅਕਤੀ ਇਸ ਦਾ ਲਾਭ ਲੈ ਸਕਦੇ ਹਨ। ਨਾਲ ਹੀ ਕੰਸਟ੍ਰਕਸ਼ਨ ਸਾਈਟ ‘ਤੇ ਕੰਮ ਕਰਨ ਵਾਲੇ ਮਜ਼ਦੂਰ, ਪਲੰਬਰ, ਰਾਜਮਿਸਤਰੀ, ਮਜ਼ਦੂਰ, ਪੇਂਟਰ, ਵੈਲਡਰ, ਸਕਿਓਰਟੀ ਗਾਰਡ, ਕੁਲੀ ਤੇ ਭਾਰ ਢੋਣ ਵਾਲੇ ਹੋਰ ਕੰਮਕਾਜੀ ਵਿਅਕਤੀ ਸਵੀਪਰ, ਘਰੇਲੂ ਕੰਮ ਕਰਨ ਵਾਲੇ, ਟੇਲਰ, ਡਰਾਈਵਰ, ਰਿਕਸ਼ਾ ਚਾਲਕ, ਦੁਕਾਨ ‘ਤੇ ਕੰਮ ਕਰਨ ਵਾਲੇ ਲੋਕ ਵੀ ਇਸ ਯੋਜਨਾ ਤਹਿਤ ਸ਼ਾਮਲ ਕੀਤੇ ਗਏ ਹਨ।

ਆਯੁਸ਼ਮਾਨ ਯੋਜਨਾ ਤਹਿਤ ਆਉਣ ਵਾਲੇ ਸਾਰੇ ਲਾਭਪਾਤਰੀਆਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (PMJAY) ਤਹਿਤ ਗੰਭੀਰ ਬਿਮਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਕਿਸੇ ਵੀ ਸਰਕਾਰੀ ਹਸਪਤਾਲ ‘ਚ ਦਾਖ਼ਲ ਹੋਣ ਦੌਰਾਨ ਇਹ ਯੋਜਨਾ ਪਹਿਲੇ ਦਿਨ ਤੋਂ ਲਾਗੂ ਹੋ ਜਾਂਦੀ ਹੈ ਤੇ ਤੁਹਾਨੂੰ ਪੰਜ ਲੱਖ ਤਕ ਦਾ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਜੇਕਰ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਤੇ ਕਾਰਡ ‘ਤੇ ਪੰਜ ਲੱਖ ਤਕ ਦੇ ਬੀਮਾ ਦਾ ਇਸਤੇਮਾਲ ਨਹੀਂ ਹੋ ਸਕਿਆ ਹੈ ਤਾਂ ਤੁਸੀਂ ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਵੀ ਬਿਨਾਂ ਦਾਖ਼ਲ ਹੋਏ ਲੈ ਸਕਦੇ ਹੋ।