ਟੀ20 ਵਰਲਡ ਕੱਪ ਦੇ ਰੋਮਾਂਚ ਲਈ ਹੋ ਜਾਓ ਤਿਆਰ, 1 ਦਿਨ ਬਾਅਦ ਖੇਡਣ ਉਤਰੇਗੀ ਟੀਮ ਇੰਡੀਆ

ਨਵੀਂ ਦਿੱਲੀ : ਇੰਡੀਆ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ਦਾ ਸ਼ੁੱਕਰਵਾਰ 15 ਅਕਤੂਬਰ ਨੂੰ ਰੁਮਾਂਚਕ ਮੁਕਾਬਲੇ ਨਾਲ ਸਮਾਪਤ ਹੋਇਆ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ ਹਰਾ ਕੇ ਚੌਥੀ ਵਾਰ ਖਿਤਾਬ ’ਤੇ ਕਬਜ਼ਾ ਕੀਤਾ। ਟੀ 20 ਨੂੰ ਇਸ ਰੁਮਾਂਚਕ ਟੂਰਨਾਮੈਂਟ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਹੀ ਆਈਸੀਸੀ ਟੀ20 ਵਰਲਡ ਕੱਪ ਦੀ ਸ਼ੁਰੂਆਤ ਹੋਣ ਵਾਲੀ ਹੈ। ਇਹ ਟੂਰਨਾਮੈਂਟ ਬੀਸੀਸੀਆਈ ਦੀ ਮੇਜ਼ਬਾਨੀ ਵਿੱਚ 17 ਅਕਤੂਬਰ ਤੋਂ 14 ਨਵੰਬਰ ਤੱਕ ਯੂਏਈ ਅਤੇ ਓਮਾਨ ਵਿੱਚ ਹੋਣਾ ਹੈ। ਭਾਰਤ 14 ਅਕਤੂਬਰ ਨੂੰ ਪਾਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।

ਭਾਰਤ ਦੀ ਘਰੇਲੂ ਟੀ -20 ਲੀਗ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਵਾਰੀ ਹੈ। ਸਾਲ 2016 ਤੋਂ ਬਾਅਦ, ਆਈਸੀਸੀ ਟੀ -20 ਵਿਸ਼ਵ ਕੱਪ ਇੱਕ ਵਾਰ ਫਿਰ ਆਯੋਜਿਤ ਹੋਣ ਜਾ ਰਿਹਾ ਹੈ। ਬੀਸੀਸੀਆਈ ਲੰਬੇ ਅੰਤਰਾਲ ਬਾਅਦ ਇਸ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਕੋਰੋਨਾ ਮਹਾਮਾਰੀ ਦੇ ਖਤਰੇ ਦੇ ਮੱਦੇਨਜ਼ਰ, ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਟੂਰਨਾਮੈਂਟ ਭਾਰਤ ਦੀ ਬਜਾਏ ਯੂਏਈ ਅਤੇ ਓਮਾਨ ਵਿੱਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਟੂਰਨਾਮੈਂਟ ਵਿੱਚ ਮੁੱਖ 12 ਟੀਮਾਂ ਦੇ ਵਿੱਚ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੁਆਲੀਫਾਇਰ ਮੈਚ ਖੇਡੇ ਜਾਣਗੇ ਜਿਸ ਵਿੱਚ ਚਾਰ ਟੀਮਾਂ ਦੇ ਟੂਰਨਾਮੈਂਟ ਵਿੱਚ ਖੇਡਣ ਦਾ ਫੈਸਲਾ ਹੋਵੇਗਾ। ਗਰੁੱਪ ਏ ਅਤੇ ਗਰਬ ਬੀ ਨੂੰ ਕੁਆਲੀਫਾਇਰ ਲਈ ਬਣਾਇਆ ਗਿਆ ਹੈ. ਆਇਰਲੈਂਡ, ਨਾਮੀਬੀਆ, ਨੀਦਰਲੈਂਡ ਅਤੇ ਸ਼੍ਰੀਲੰਕਾ ਨੂੰ ਪਹਿਲੇ ਗਰੁੱਪ ਵਿੱਚ ਰੱਖਿਆ ਗਿਆ ਹੈ। ਜਦੋਂ ਕਿ ਬੰਗਲਾਦੇਸ਼, ਓਮਾਨ, ਨਿਊਪਾਪੁਆ ਗਿਨੀ ਅਤੇ ਸਕਾਟਲੈਂਡ ਦੂਜੇ ਗਰੁੱਪ ਵਿੱਚ ਹਨ।

ਟੂਰਨਾਮੈਂਟ ਦੀਆਂ ਪ੍ਰਮੁੱਖ 12 ਟੀਮਾਂ ਨੂੰ ਗਰੁੱਪ 1 ਅਤੇ ਗਰੁੱਪ 2 ਵਿੱਚ ਵੰਡਿਆ ਗਿਆ ਹੈ। ਆਸਟਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਅਤੇ ਦੋ ਕੁਆਲੀਫਾਇਰ ਟੀਮਾਂ ਪਹਿਲੇ ਗਰੁੱਪ ਵਿੱਚ ਹੋਣਗੀਆਂ। ਇਸੇ ਤਰ੍ਹਾਂ ਦੂਜੇ ਗਰੁੱਪ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਨਿਊਜ਼ੀਲੈਂਡ ਦੇ ਨਾਲ ਦੋ ਕੁਆਲੀਫਾਇਰ ਟੀਮਾਂ ਹੋਣਗੀਆਂ।

ਭਾਰਤੀ ਟੀਮ ਟੂਰਨਾਮੈਂਟ ਵਿੱਚ ਦਾਖਲ ਹੋਣ ਤੋਂ ਪਹਿਲਾਂ 18 ਅਕਤੂਬਰ ਨੂੰ ਇੰਗਲੈਂਡ ਅਤੇ ਫਿਰ 20 ਅਕਤੂਬਰ ਨੂੰ ਆਸਟਰੇਲੀਆ ਵਿਰੁੱਧ ਅਭਿਆਸ ਮੈਚ ਖੇਡੇਗੀ। ਭਾਰਤ ਨੂੰ ਵਿਸ਼ਵ ਦਾ ਪਹਿਲਾ ਮੈਚ 24 ਅਕਤੂਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡਣਾ ਹੈ। ਟੀਮ ਇੰਡੀਆ 31 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਖੇਡੇਗੀ। ਇਸ ਤੋਂ ਬਾਅਦ 3 ਨਵੰਬਰ ਨੂੰ ਭਾਰਤ ਦਾ ਅਫਗਾਨਿਸਤਾਨ ਨਾਲ ਮੈਚ ਹੋਵੇਗਾ। 5 ਅਤੇ 8 ਨਵੰਬਰ ਨੂੰ ਭਾਰਤੀ ਟੀਮ ਟੂਰਨਾਮੈਂਟ ਵਿੱਚ ਕੁਆਲੀਫਾਇਰ ਮੈਚ ਜਿੱਤਣ ਵਾਲੀ ਟੀਮ ਨਾਲ ਖੇਡੇਗੀ।