ਬੈਂਕਾਕ – ਮਿਆਂਮਾਰ ਦੀ ਅਦਾਲਤ ਨੇ ਅਹੁਦੇ ਤੋਂ ਬਰਖ਼ਾਸਤ ਕੀਤੀ ਗਈ ਨੇਤਾ ਆਂਗ ਸਾਂਗ ਸੂ ਕੀ ਦੇ ਇਕ ਮਾਮਲੇ ’ਚ ਫ਼ੈਸਲਾ ਟਾਲ਼ ਦਿੱਤਾ ਹੈ। ਇਸ ਦੇ ਨਾਲ ਹੀ ਇਕ ਡਾਕਟਰ ਨੂੰ ਗਵਾਹੀ ਦਰਜ ਕਰਵਾਉਣ ਦੀ ਮਨਜ਼ੂਰੀ ਦਿੱਤੀ ਹੈ। ਬੀਤੀ ਇਕ ਫਰਵਰੀ ਨੂੰ ਫ਼ੌਜ ਵੱਲੋਂ ਤਖ਼ਤਾ ਪਲਟਣ ਤੋਂ ਬਾਅਦ ਤੋਂ ਹੀ 76 ਸਾਲਾ ਆਂਗ ਸਾਂਗ ਸੂ ਕੀ ਹਿਰਾਸਤ ’ਚ ਹੈ। ਉਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ ’ਚੋਂ ਇਹ ਪਹਿਲਾ ਕੇਸ ਜਿਸ ’ਚ ਫ਼ੈਸਲਾ ਆਉਣ ਵਾਲਾ ਸੀ।
ਉਹ ਭ੍ਰਿਸ਼ਟਾਚਾਰ ਸਮੇਤ ਕਈ ਦੋਸ਼ਾਂ ’ਚ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਮੰਗਲਵਾਰ ਨੁੂੰ ਅਦਾਲਤ ਉਸਕਾਉਣ ਤੇ ਕੋਰੋਨਾ ਸਬੰਧੀ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ਾਂ ’ਤੇ ਫ਼ੈਸਲਾ ਸੁਣਾਉਣ ਵਾਲੀ ਸੀ ਜੱਜ ਨੇ ਛੇ ਦਸੰਬਰ ਤਕ ਕਾਰਵਾਈ ਮੁਲਤਵੀ ਕਰ ਦਿੱਤੀ। ਕਾਨੂੰਨ ਅਧਿਕਾਰੀ ਨੇ ਕਿਹਾ ਕਿ ਨਵੇਂ ਗਵਾਹ ਡਾ. ਜਾਵ ਮਿਯੰਟ ਮਾਊਂਗ ਆਪਣਾ ਬਿਆਨ ਦਰਜ ਕਰਵਾਉਣਗੇ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਮਾਮਲੇ ’ਚ ਫ਼ੈਸਲਾ ਕਦੋਂ ਸੁਣਾਇਆ ਜਾਵੇਗਾ।