ਸ੍ਰੀ ਮੁਕਤਸਰ ਸਾਹਿਬ : ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੁਸ਼ਮ ਅਗਰਵਾਲ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਾਮ ਪੰਚਾਇਤ ਬੱਲਮਗੜ੍ਹ ਵਿਖੇ ਮਗਨਰੇਗਾ ਸਕੀਮ ਅਧੀਨ ਲੇਬਰ ਦੀਆਂ ਗਲਤ ਅਤੇ ਮ੍ਰਿਤਕ ਵਿਅਕਤੀਆਂ ਦੀਆਂ ਹਾਜ਼ਰੀਆਂ ਲਗਾ ਕੇ ਆਪਣੇ ਖਾਤੇ ਵਿੱਚ ਰਾਸ਼ੀ ਪਵਾਉਣ ਦੇ ਜੁਰਮ ’ਚ ਗੁਰਮੀਤ ਕੌਰ ਸਰਪੰਚ, ਰਾਜਿੰਦਰ ਸਿੰਘ ਮੇਟ ਅਤੇ ਚਰਨਜੀਤ ਸਿੰਘ ਗਰਾਮ ਰੋਜਗਾਰ ਸੇਵਕ ਖਿਲਾਫ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਹੈ। ਉਕਤ ਸਰਪੰਚ, ਮੇਟ ਅਤੇ ਗ੍ਰਾਮ ਸੇਵਕ ਨੇ ਆਪਸੀ ਸਾਜਬਾਜ ਹੋ ਕੇ ਮਗਨਰੇਗਾ ਲੇਬਰ ਦੇ 1,16,206/-ਰੁਪਏ ਦਾ ਗਬਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਤਜਵੀਜ਼ ਅਨੁਸਾਰ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਗੁਰਮੀਤ ਕੌਰ ਸਰਪੰਚ, ਗਰਾਮ ਪੰਚਾਇਤ ਬੱਲਮਗੜ੍ਹ ਨੂੰ ਤੁਰੰਤ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਚਰਨਜੀਤ ਸਿੰਘ ਗਰਾਮ ਰੋਜਗਾਰ ਸੇਵਕ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲਿਖ ਦਿੱਤਾ ਗਿਆ ਹੈ। ਰਾਜਿੰਦਰ ਸਿੰਘ ਮੇਟ ਨੂੰ ਵੀ ਤੁਰੰਤ ਮੇਟ ਦੇ ਕੰਮ ਤੋਂ ਹਟਾ ਦਿੱਤਾ ਹੈ ਅਤੇ ਸਬੰਧਿਤ ਮੁਲਜ਼ਮਾਂ ਪਾਸੋਂ ਗਬਨ ਕੀਤੀ ਗਈ ਰਾਸ਼ੀ ਦੀ ਰਕਮ ਰਿਕਵਰ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਅਟਾਰਨੀ ਪਾਸੋਂ ਕਾਨੂੰਨੀ ਰਾਇ ਲੈ ਕੇ ਮੁਲਜ਼ਮਾਂ ਵਿਰੁੱਧ ਪੁਲਿਸ ਕੇਸ ਵੀ ਦਰਜ਼ ਕਰਵਾਇਆ ਜਾ ਰਿਹਾ ਹੈ।
Related Posts
ਗੁਰਕਿਰਪਾ ਮੈਟਰਨਿਟੀ ਔਰਤਾਂ ਦੇ ਰੋਗਾਂ ਦਾ ਹਸਪਤਾਲ,21 ਅਕਤੂਬਰ ਨੂੰ ਬਰਨਾਲਾ ਚ ਹੋਵੇਗਾ ਸ਼ੁਰੂ -ਨਿਕਿਤਾ ਸਿੰਗਲਾ
ਗੁਰਕਿਰਪਾ ਮੈਟਰਨਿਟੀ ਔਰਤਾਂ ਦੇ ਰੋਗਾਂ ਦਾ ਹਸਪਤਾਲ,21 ਅਕਤੂਬਰ ਨੂੰ ਬਰਨਾਲਾ ਚ ਹੋਵੇਗਾ ਸ਼ੁਰੂ -ਨਿਕਿਤਾ ਸਿੰਗਲਾ ਬਰਨਾਲਾ,19,ਅਕਤੂਬਰ /ਕਰਨਪ੍ਰੀਤ ਕਰਨ/-ਬਰਨਾਲਾ ਦੇ ਹਸਪਤਾਲਾਂ…
ਜਸ਼ਨਪ੍ਰੀਤ ਸਿੰਘ ਢਿੱਲੋਂ ਨੇ ਇੰਟਰ ਯੂਨੀਵਰਸਿਟੀ ਵਿਚ ਸੋਨ ਤਗਮਾ ਜਿੱਤਿਆ
ਜਲੰਧਰ-ਲਵਲੀ ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਢਿੱਲੋਂ ਸਮਾਧ ਭਾਈਕਾ ਨੇ ਭੁਬਨੇਸ਼ਵਰ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ…
ਅੰਦੋਲਨ ‘ਤੇ ਅੜੇ ਰਾਕੇਸ਼ ਟਿਕੈਤ ਦਾ ਅਜੀਬ ਬਿਆਨ, ਕਿਹਾ- ਖੇਤੀ ਕਾਨੂੰਨ ਰੱਦ ਕਰਨ ਨਾਲ ਨਹੀਂ ਹੋਵੇਗਾ ਹੱਲ
ਨਵੀਂ ਦਿੱਲੀ/ਸੋਨੀਪਤ/ਗਾਜ਼ੀਆਬਾਦ- ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਅਜੀਬ…