ਇਕ ਦਸੰਬਰ ਤੋਂ 28 ਫਰਵਰੀ 2022 ਤਕ ਨਹੀਂ ਚੱਲਣਗੀਆਂ ਇਹ ਟਰੇਨਾਂ, ਜਾਣੋ ਰੇਲਵੇ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

Trains Cancelled: ਪੱਛਮੀ ਰੇਲਵੇ (Western Railways) ਨੇ ਕਈ ਟਰੇਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸਿਆ ਗਿਆ ਹੈ ਕਿ ਪੱਛਮੀ ਰੇਲਵੇ ਦੀਆਂ ਕੁਝ ਅਹਿਮ ਟਰੇਨਾਂ ਸਰਦੀਆਂ ਦੇ ਮੌਸਮ ਵਿਚ ਰੱਦ ਰਹਿਣਗੀਆਂ। ਟਰੇਨਾਂ ਨੂੰ ਰੱਦ ਕਰਨ ਨੂੰ ਲੈ ਕੇ ਪੱਛਮੀ ਰੇਲਵੇ ਨੇ ਆਪਣੇ ਆਧਿਕਾਰਿਤ ਟਵਿੱਟਰ ਹੈਂਡਲ ਤੋਂ ਇਸ ਫ਼ੈਸਲੇ ਦੇ ਬਾਰੇ ਵਿਚ ਟਵੀਟ ਵੀ ਕੀਤਾ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਪੱਛਣੀ ਰੇਲਵੇ ਦੀਆਂ ਕੁਝ ਵਿਸ਼ੇਸ਼ ਟਰੇਨਾਂ ਸਰਦੀਆਂ ਦੇ ਮੌਸਮ ਵਿਚ ਇਕ ਦਸੰਬਰ 2021 ਤੋਂ ਲੈ ਕੇ 28 ਫਰਵਰੀ 2022 ਤਕ ਰੱਦ ਰਹਿਣਗੀਆਂ

ਰੱਦ ਕੀਤੀਆਂ ਗਈਆਂ ਟਰੇਨਾਂ ਦੀ ਲਿਸਟ

ਪੱਛਮੀ ਰੇਲਵੇ ਨੇ ਸੰਚਾਲਨ ਕਾਰਨਾਂ ਕਰਕੇ 12 ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਟਰੇਨਾਂ ਦਾ ਵੇਰਵਾ ਇਸ ਪ੍ਰਕਾਰ ਹੈ:

1. ਟਰੇਨ ਨੰਬਰ 05068 ਬਾਂਦਰਾ ਟਰਮੀਨਸ ਤੋਂ ਗੋਰਖਪੁਰ ਵੀਕਲੀ ਸਪੈਸ਼ਲ 3 ਦਸੰਬਰ, 2021 ਤੋਂ 25 ਫਰਵਰੀ, 2022 ਤੱਕ ਹਰ ਸ਼ੁੱਕਰਵਾਰ ਨੂੰ ਰੱਦ ਰਹੇਗੀ।

2. ਟਰੇਨ ਨੰਬਰ 05067 ਗੋਰਖਪੁਰ ਤੋਂ ਬਾਂਦਰਾ ਟਰਮੀਨਸ ਹਫਤਾਵਾਰੀ ਸਪੈਸ਼ਲ 1 ਦਸੰਬਰ, 2021 ਤੋਂ 23 ਫਰਵਰੀ, 2022 ਤੱਕ ਹਰ ਬੁੱਧਵਾਰ ਨੂੰ ਰੱਦ ਰਹੇਗੀ।

3. ਟਰੇਨ ਨੰਬਰ 09017 ਬਾਂਦਰਾ ਟਰਮੀਨਸ ਤੋਂ ਹਰਿਦੁਆਰ ਵੀਕਲੀ ਸਪੈਸ਼ਲ 1 ਦਸੰਬਰ, 2021 ਤੋਂ 23 ਫਰਵਰੀ, 2022 ਤੱਕ ਹਰ ਬੁੱਧਵਾਰ ਨੂੰ ਰੱਦ ਰਹੇਗੀ।

4. ਹਰ ਵੀਰਵਾਰ ਨੂੰ ਚੱਲਣ ਵਾਲੀ ਰੇਲਗੱਡੀ ਨੰਬਰ 09018 ਹਰਿਦੁਆਰ ਤੋਂ ਬਾਂਦਰਾ ਟਰਮੀਨਸ ਹਫਤਾਵਾਰੀ ਸਪੈਸ਼ਲ 2 ਦਸੰਬਰ, 2021 ਤੋਂ 24 ਫਰਵਰੀ, 2022 ਤੱਕ ਰੱਦ ਰਹੇਗੀ।

5. ਟਰੇਨ ਨੰਬਰ 04309 ਉਜੈਨ ਤੋਂ ਦੇਹਰਾਦੂਨ ਦੋ-ਹਫਤਾਵਾਰੀ ਸਪੈਸ਼ਲ 2 ਦਸੰਬਰ, 2021 ਤੋਂ 24 ਫਰਵਰੀ, 2022 ਤੱਕ ਹਰ ਬੁੱਧਵਾਰ ਅਤੇ ਵੀਰਵਾਰ ਨੂੰ ਰੱਦ ਰਹੇਗੀ।

6. ਟਰੇਨ ਨੰਬਰ 04310 ਦੇਹਰਾਦੂਨ ਤੋਂ ਉਜੈਨ ਦੋ-ਹਫਤਾਵਾਰੀ ਸਪੈਸ਼ਲ 1 ਦਸੰਬਰ, 2021 ਤੋਂ 23 ਫਰਵਰੀ, 2022 ਤੱਕ ਹਰ ਮੰਗਲਵਾਰ ਅਤੇ ਬੁੱਧਵਾਰ ਨੂੰ ਰੱਦ ਰਹੇਗੀ।

7. ਟਰੇਨ ਨੰਬਰ 09403 ਅਹਿਮਦਾਬਾਦ ਤੋਂ ਸੁਲਤਾਨਪੁਰ ਹਫਤਾਵਾਰੀ ਸਪੈਸ਼ਲ ਟਰੇਨ 7 ਦਸੰਬਰ, 2021 ਤੋਂ 22 ਫਰਵਰੀ, 2022 ਤੱਕ ਹਰ ਮੰਗਲਵਾਰ ਨੂੰ ਰੱਦ ਰਹੇਗੀ।

8. ਟਰੇਨ ਨੰਬਰ 09404 ਸੁਲਤਾਨਪੁਰ ਤੋਂ ਅਹਿਮਦਾਬਾਦ ਹਫਤਾਵਾਰੀ ਸਪੈਸ਼ਲ ਟਰੇਨ 8 ਦਸੰਬਰ 2021 ਤੋਂ 23 ਫਰਵਰੀ 2022 ਤੱਕ ਹਰ ਬੁੱਧਵਾਰ ਨੂੰ ਰੱਦ ਰਹੇਗੀ।

9. ਰੇਲਗੱਡੀ ਨੰਬਰ 09407 ਅਹਿਮਦਾਬਾਦ ਤੋਂ ਵਾਰਾਣਸੀ ਹਫ਼ਤਾਵਾਰੀ ਵਿਸ਼ੇਸ਼ ਰੇਲਗੱਡੀ 2 ਦਸੰਬਰ 2021 ਤੋਂ 24 ਫਰਵਰੀ 2022 ਤੱਕ ਹਰ ਵੀਰਵਾਰ ਨੂੰ ਰੱਦ ਰਹੇਗੀ

10. ਟਰੇਨ ਨੰਬਰ 09408 ਵਾਰਾਣਸੀ ਤੋਂ ਅਹਿਮਦਾਬਾਦ ਹਫਤਾਵਾਰੀ ਸਪੈਸ਼ਲ ਟਰੇਨ 4 ਦਸੰਬਰ, 2021 ਤੋਂ 26 ਫਰਵਰੀ, 2022 ਤੱਕ ਹਰ ਸ਼ਨੀਵਾਰ ਨੂੰ ਰੱਦ ਰਹੇਗੀ।

11. ਰੇਲਗੱਡੀ ਨੰਬਰ 09111 ਵਲਸਾਡ ਤੋਂ ਹਰਿਦੁਆਰ ਹਫ਼ਤਾਵਾਰੀ ਵਿਸ਼ੇਸ਼ ਵੀ ਮੰਗਲਵਾਰ ਨੂੰ 7 ਦਸੰਬਰ, 2021 ਤੋਂ 22 ਫਰਵਰੀ, 2022 ਤੱਕ ਰੱਦ ਰਹੇਗੀ।

12. ਰੇਲਗੱਡੀ ਨੰਬਰ 09112 ਹਰਿਦੁਆਰ ਤੋਂ ਵਲਸਾਡ ਹਫ਼ਤਾਵਾਰੀ ਸਪੈਸ਼ਲ 8 ਦਸੰਬਰ 2021 ਤੋਂ 23 ਫਰਵਰੀ 2022 ਤਕ ਹਰ ਬੁੱਧਵਾਰ ਨੂੰ ਰੱਦ ਰਹੇਗੀ।

ਟਰੇਨਾਂ ਦੇ ਰੱਦ ਹੋਣ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਪਰ ਪੱਛਣੀ ਰੇਲਵੇ ਦਾ ਕਹਿਣਾ ਹੈ ਕਿ ਇਹ ਸੰਚਾਲਨ ਕਾਰਨਾਂ ਦੀ ਵਜ੍ਹਾ ਨਾਲ ਕੁਝ ਸਪੈਸ਼ਲ ਟਰੇਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।