ਆਕਲੈਂਡ : ਨਿਊਜ਼ੀਲੈਂਡ ਵਿਚ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ `ਚ ਸਰਗਰਮ ਸਖਸ਼ੀਅਤ ਦਵਿੰਦਰ ਰਾਹਲ ਨੂੰ ਇੰਡੀਅਨ ਅਚੀਵਰਜ ਫੋਰਮ ਨੇ ਇੰਟਰਨੈਸ਼ਨਲ ਅਚੀਵਰਜ ਐਵਾਰਡ 2021 ਨਾਲ ਸਨਮਾਨਿਤ ਕੀਤਾ ਹੈ। ਉਹ ਪਹਿਲਾਂ ਨਿਊਜ਼ੀਲੈਂਡ ਦਾ ਵੱਕਾਰੀ ਸਨਮਾਨ ‘ਕੁਈਨਜ਼ ਸਰਵਿਸਜ਼ ਮੈਡਲ’ ਵੀ ਪ੍ਰਾਪਤ ਕਰ ਚੁੱਕੇ ਹਨ ਅਤੇ ਜਸਟਿਸ ਆਫ ਪੀਸ ਵਜੋਂ ਲੋਕਾਂ ਨੂੰ ਸੇਵਾਵਾਂ ਵੀ ਦੇ ਰਹੇ ਹਨ। ਲਾਕਡਾਊਨ ਦੇ ਦੌਰ `ਚ ਲੋੜਵੰਦਾਂ ਨੂੰ ਘਰ-ਘਰ ਵਿਚ ਜਾ ਕੇ ਰਾਸ਼ਨ ਵੀ ਮਹੁੱਈਆ ਕਰਵਾਉਂਦੇ ਆ ਰਹੇ ਹਨ। ਇਸ ਤੋਂ ਇਲਾਵਾ ਨਵਾਂ ਪ੍ਰਾਜੈਕਟ ‘ਮਿਸ਼ਨ ਫੂਡ ਰੈਸਕਿਊ’ ਵੀ ਸ਼ੁਰੂ ਕਰਨ ਜਾ ਰਹੇ ਹਨ।
ਰਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ, ਇੰਡੀਅਨ ਅਚੀਵਰਜ ਫੋਰਮ ਨੇ ਪਿਛਲੇ ਦਿਨੀਂ ਇੰਟਰਨੈਸ਼ਨਲ ਐਵਾਰਡ ਉਨ੍ਹਾਂ ਦੀ ਝੋਲੀ ਪਾਇਆ ਹੈ ਅਤੇ ਫ਼ੋਰਮ ਸਮਾਜ ਸੇਵਾ ਦੇ ਖੇਤਰ `ਚ ਕੰਮ ਕਰ ਰਹੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਨਮਾਨ ਦਿੰਦੀ ਹੈ। ਜਿਸ ਕਰਕੇ ਉਨ੍ਹਾਂ ਦਾ ਨਾਂ ਵੀ ਇਸ ਸ਼੍ਰੇਣੀ `ਚ ਵਿਚਾਰਿਆ ਗਿਆ ਸੀ
ਰਾਹਲ ਨੇ ਦੱਸਿਆ ਕਿ ਨਿਊਜ਼ੀਲੈਂਡ `ਚ ਚੱਲ ਰਹੇ ਲੌਕਡਾਊਨ ਦੌਰਾਨ ਲੋੜਵੰਦਾਂ ਅਤੇ ਬਜ਼ੁਰਗਾਂ ਦੇ ਘਰ ਤੱਕ ਰਾਸ਼ਨ ਪਹੁੰਚਾਉਣ ਲਈ ਉਨ੍ਹਾਂ ਨੇ ‘ਫੀਡ ਦਾ ਨੀਡ’ ਨਾਂ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ। ਜਿਸਦੇ ਤਹਿਤ ਹੁਣ ਤੱਕ ਸਾਊਥ ਆਕਲੈਂਡ `ਚ 4 ਹਜ਼ਾਰ 620 ਲੋਕਾਂ ਤੱਕ ਰਾਸ਼ਨ ਪਹੁੰਚਦਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਅਜਿਹਾ ਹੀ ਪ੍ਰਾਜੈਕਟ 2011 ‘ਚ ਸ਼ੁਰੂ ਕੀਤਾ ਗਿਆ ਸੀ। ਸਾਲ 2017 `ਚ ਲਾਈਫ਼ ਵਿਜ਼ਨ ਸੁਸਾਇਟੀ ਦੇ ਚੇਅਰਪਰਸਨ ਵਜੋਂ ਉਨ੍ਹਾਂ ਨੇ ਆਪਣੇ ਦਫ਼ਤਰ `ਚ ‘ਬੇਘਰ ਲੋਕਾਂ’ ਨੂੰ ਸਹਾਰਾ ਦਿੱਤਾ ਸੀ। ਇਸ ਤੋਂ ਇਲਾਵਾ ਲੋੜਵੰਦ ਲੋਕਾਂ ਨੂੰ ਹਸਪਤਾਲ ਜਾਂ ਕਿਸੇ ਹੋਰ ਸਰਕਾਰੀ ਦਫ਼ਤਰਾਂ `ਚ ਲਿਜਾਣ ਲਈ ਇਕ ਵੈਨ ਵੀ ਦਾਨ ਕੀਤੀ ਸੀ।
ਪੰਜਾਬੀ ਗੀਤ ਲਿਖਣ ਦੇ ਸ਼ੌਕੀਨ ਸ੍ਰੀ ਰਾਹਲ ਨੇ ਇਹ ਵੀ ਦੱਸਿਆ ਕਿ ਉਹ ਚੜ੍ਹਦੀ ਜਵਾਨੀ `ਚ ਹੀ ਸਮਾਜ ਸੇਵਾ ਦੇ ਖੇਤਰ `ਚ ਆ ਗਏ ਸਨ। ਸਾਲ 1988 `ਚ ਨਿਊਜ਼ੀਲੈਂਡ ਆਉਣ ਪਿੱਛੋਂ ਕੁੱਝ ਸਾਲ ਸੰਘਰਸ਼ ਤੋਂ ਬਾਅਦ ਸਾਲ 1993 `ਚ ਕਾਰੋਬਾਰੀ ਬਣ ਗਏੇ ਸਨ। 23 ਸਾਲ ਪ੍ਰਾਹੁਣਚਾਰੀ ( ਹੌਸਪੀਟੈਲਿਟੀ) ਖੇਤਰ `ਚ ਰਹੇ। ਉਨ੍ਹਾਂ ਦੱਸਿਆ ਕਿ ਸਾਊਥ ਆਕਲੈਂਡ ਇਕ ਗੁਰੂਘਰ ਦੀ ਸਥਾਪਨਾ ਵਾਸਤੇ ਵੀ ਉਨ੍ਹਾਂ ਯੋਗਦਾਨ ਪਾਇਆ ਸੀ।