ਸਾਊਦੀ ਅਰਬ ਨੇ ਭਾਰਤ, ਪਾਕਿਸਤਾਨ ਸਮੇਤ ਛੇ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਇਆ, ਯਾਤਰੀਆਂ ਨੂੰ ਮਿਲੇਗੀ ਸਿੱਧੀ ਐਂਟਰੀ

ਜੇਦਾਹ  : ਸਾਊਦੀ ਅਰਬ ਨੇ ਭਾਰਤ ਤੇ ਪਾਕਿਸਤਾਨ ਸਮੇਤ ਛੇ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਪੂਰਾ ਟੀਕਾਕਰਨ ਕਰਵਾਉਣ ਵਾਲੇ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਕ ਦਸੰਬਰ ਤੋਂ ਸਾਊਦੀ ਅਰਬ ‘ਚ ਸਿੱਧੀ ਐਂਟਰੀ ਦਿੱਤੀ ਜਾਵੇਗੀ। ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਇਹ ਪਾਬੰਦੀ ਲਗਾਈ ਸੀ। ਅਰਬ ਨਿਊਜ਼ ਮੁਤਾਬਕ, ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਪੂਰਾ ਟੀਕਾਕਰਨ ਕਰਵਾਉਣ ਵਾਲੇ ਪਰਵਾਸੀਆਂ ਨੂੰ ਸਾਊਦੀ ਅਰਬ ‘ਚ ਸਿੱਧੀ ਐਂਟਰੀ ਦੀ ਇਜਾਜ਼ਤ ਹੋਵੇਗੀ।

ਅਜਿਹੇ ਲੋਕਾਂ ਨੂੰ ਐਂਟਰੀ ਤੋਂ ਪਹਿਲਾਂ ਕਿਸੇ ਤੀਸਰੇ ਦੇਸ਼ ‘ਚ 14 ਦਿਨ ਕੁਆਰੰਟਾਈਨ ‘ਚ ਰਹਿਣ ਦੀ ਲੋੜ ਨਹੀਂ ਪਵੇਗੀ। ਸਾਊਦੀ ਅਰਬ ਦੇ ਗ੍ਹਿ ਮੰਤਰਾਲੇ ਮੁਤਾਬਕ ਇਕ ਦਸੰਬਰ ਤੋਂ ਇਹ ਦਿਸ਼ਾ-ਨਿਰਦੇਸ਼ ਲਾਗੂ ਹੋ ਜਾਣਗੇ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਟੀਕਾਕਰਨ ਦੇ ਬਾਵਜੂਦ ਪੰਜ ਦਿਨ ਤਕ ਕੁਆਰੰਟਾਈਨ ‘ਚ ਰਹਿਣਾ ਪਵੇਗਾ। ਬੀਤੇ ਫਰਵਰੀ ਮਹੀਨੇ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋਣ ‘ਤੇ ਸਾਊਦੀ ਅਰਬ ਨੇ ਸਿੱਧੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਗਈ। ਯਾਤਰਾ ਪਾਬੰਦੀ ਵਾਲੇ ਦੇਸ਼ਾਂ ‘ਚ ਲਿਬਨਾਨ, ਯੂਏਈ, ਮਿਸਰ, ਤੁਰਕੀ, ਅਮਰੀਕਾ, ਬਰਤਾਨੀਆ, ਜਰਮਨੀ, ਫਰਾਂਸ, ਇਟਲੀ, ਆਇਰਲੈਂਡ, ਪੁਰਤਗਾਲ, ਸਵਿਟਜ਼ਰਲੈਂਡ, ਸਵੀਡਨ, ਬ੍ਰਾਜ਼ੀਲ, ਅਰਜਨਟੀਨਾ, ਪਾਕਿਸਤਾਨ, ਦੱਖਣੀ ਅਫਰੀਕਾ, ਭਾਰਤ, ਇੰਡੋਨੇਸ਼ੀਆ ਤੇ ਜਾਪਾਨ ਨੂੰ ਸ਼ਾਮਲ ਕੀਤਾ ਗਿਆ ਸੀ