ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਪੂਰੇ ਸ਼ਹਿਰ ’ਚ ਹਰਿਆਲੀ ਲਈ ਛੱਡੀ ਬਹੁਤ ਘੱਟ ਥਾਂ

ਲਾਹੌਰ : ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਸਵਿਸ ਹਵਾ ਗੁਣਵੱਤਾ ਨਿਗਰਾਨੀ ਕੰਪਨੀ ਪਲੇਟਫਾਰਮ ਆਈਕਿਊਏਅਰ ਨੇ ਬੁੱਧਵਾਰ ਨੂੰ ਇਸ ਸ਼ਹਿਰ ’ਚ ਫੈਲੇ ਧੁੰਦ ਦੇ ਸੰਘਣੇ ਬੱਦਲਾਂ ਕਾਰਨ ਉਸਨੂੰ ਇਹ ਖਿਤਾਬ ਦਿੱਤਾ ਹੈ। ਪਲੇਟਫਾਰਮ ਆਈਕਿਊਏਅਰ ਨੇ ਕਿਹਾ ਕਿ ਯੂਐੱਸ ਏਕਿਊਆਈ ਪੈਮਾਨੇ ’ਤੇ 203 ਦੇ ਹਵਾ ਗੁਣਵੱਤਾ ਸੂਚਕ ਅੰਕ ਨਾਲ ਲਾਹੌਰ ਹੁਣ ਪ੍ਰਦੂੁਸ਼ਿਤ ਸ਼ਹਿਰਾਂ ਦੀ ਰੈਂਕਿੰਗ ’ਚ ਸਭ ਤੋਂ ਉੱਪਰ ਹੈ। 183 ਦੇ ਹਵਾ ਗੁਣਵੱਤਾ ਸੂਚਕ ਅੰਕ ਨਾਲ ਦਿੱਲੀ ਦੂਜੇ ਸਥਾਨ ’ਤੇ ਹੈ ਜਦਕਿ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 169 ਦੇ ਸੂਚਕ ਅੰਕ ਨਾਲ ਤੀਜੇ ਤੇ ਕੋਲਕਾਤਾ 168 ਦੇ ਸੂਚਕ ਅੰਕ ਨਾਲ ਚੌਥੇ ਸਥਾਨ ’ਤੇ ਰਿਹਾ। ਦੱਸਣਯੋਗ ਹੈ ਕਿ ਲਾਹੌਰ ਨੂੰ ਕਦੇ ਬਗੀਚਿਆਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ, ਜਿਹੜਾ0 16ਵੀਂ ਤੋਂ 19ਵੀਂ ਸਦੀ ਦੇ ਮੁਗਲ ਕਾਲ ਦੌਰਾਨ ਮਸ਼ਹੂਰ ਸਨ। ਉੱਥੇ ਹੀ ਮੌਜੂਦਾ ਸਮੇਂ ’ਚ ਤੇਜ਼ ਸ਼ਹਿਰੀਕਰਨ ਤੇ ਵਧਦੀ ਅਬਾਦੀ ਨੇ ਪੂਰੇ ਸ਼ਹਿਰ ’ਚ ਹਰਿਆਲੀ ਲਈ ਬਹੁਤ ਘੱਟ ਥਾਂ ਛੱਡੀ ਹੈ।