ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਥਾਨਕ ਸ਼ਹਿਰ ਅੰਦਰ ਜਿੱਥੇ ਸੀਵਰੇਜ ਵਿਵਸਥਾ ਚਰਮਰਾਈ ਹੋਈ ਹੈ ਉੱਥੇ ਹੀ ਸ਼ਹਿਰ ਅੰਦਰ ਬਣੇ ਨਾਲਿਆਂ ਅੰਦਰ ਗੰਦਗੀ ਦੇ ਜਮਾਵੜੇ ਕਾਰਨ ਇਸ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਹੁੰਦਾ । ਜਿਸ ਕਾਰਨ ਸ਼ਹਿਰ ਅੰਦਰ ਥੋੜੀ ਜਿਹੀ ਬਾਰਿਸ਼ ਹੋਣ ਤੇ ਚਾਰੇ ਪਾਸੇ ਪਾਣੀ ਜਮਾ ਹੋ ਜਾਂਦਾ ਹੈ। ਸ਼ਹਿਰ ਦੀ ਮੁੱਖ ਸੜਕ ਰੇਲਵੇ ਰੋਡ ਜਿਸ ਨੂੰ ਤਿੰਨ ਕੁ ਸਾਲ ਪਹਿਲਾਂ ਆਏ ਐਸਡੀਐਮ ਸਾਗਰ ਸੇਤੀਆ ਵੱਲੋਂ ਪਾਮ ਸਟਰੀਟ ਬਣਾਉਣ ਦੇ ਸਪਨੇ ਨੂੰ ਲੈ ਕੇ ਇਸ ਸੜਕ ਉੱਤੇ ਲੱਖਾਂ ਰੁਪਏ ਦੀ ਲਾਗਤ ਨਾਲ ਪਾਮ ਦਰਖਤ ਲਗਵਾਨ ਤੋਂ ਇਲਾਵਾ ਬਣੇ ਗੰਦਗੀ ਦੇ ਨਾਲਿਆਂ ਨੂੰ ਪੱਥਰਾਂ ਦੀਆਂ ਸਲੇਟਾਂ ਨਾਲ ਢੱਕ ਕੇ ਦੁਕਾਨਾਂ ਅੱਗੇ ਫੁੱਟਪਥ ਬਣਾਏ ਗਏ ਸਨ। ਪਰ ਅੱਜ ਸਥਿਤੀ ਇਹ ਹੈ ਕਿ ਇਨਾਂ ਪੱਥਰ ਦੀਆਂ ਸਲੇਟਾਂ ਹੇਠੋਂ ਲੰਘਦੇ ਨਾਲਿਆਂ ਅੰਦਰ ਜੰਮੀ ਸਿਲਟ ਤੋਂ ਇਲਾਵਾ ਫਸੀ ਗੰਦਗੀ ਦਾ ਜਮਾਵੜਾ ਲੱਗਿਆ ਹੋਇਆ ਹੈ। ਇਸ ਰੋਡ ਤੇ ਸਥਿਤ ਦੁਕਾਨਦਾਰ ਬਿੰਦਰ ਭਾਦੜਾ , ਭੂਸ਼ਣ ਮਿੱਤਲ, ਜਲੰਧਰ ਕੁਮਾਰ, ਦੇਵਰਾਜ, ਸ਼ਰਮਾ ਸਟੂਡੀਓ, ਬੰਸਲ ਸਟੂਡੀਓ ,ਭੂਸਣ ਗਰਗ, ਕਾਲੂ ਮੈਦਾਨ ,ਪੂਰਨ ਸਿੰਘ, ਅਰੁਣ ਗਰਗ, ਅਵਤਾਰ ਸਿੰਘ, ਪ੍ਰਿੰਸ ਸਿੰਘ ,ਬਿੱਟੂ ਕੁਮਾਰ, ਨਰੇਸ਼ ਛਾਬੜਾ, ਰਾਜੂ ਛਾਬੜਾ ਨੇ ਕਿਹਾ ਕਿ ਉਹਨਾਂ ਦੀਆਂ ਦੁਕਾਨਾਂ ਅੱਗੇ ਬਣੇ ਫੁੱਟ ਪਾਥ ਦੇ ਹੇਠਾਂ ਨਾਲਿਆਂ ਅੰਦਰ ਗੰਦਗੀ ਪੂਰੀ ਤਰਹਾਂ ਭਰ ਚੁੱਕੀ ਹਨ ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਹਨਾਂ ਨੂੰ ਭਾਰੀਆਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਸਥਾਨਕ ਨਗਰ ਕੌਂਸਲ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਅਤੇ ਨਾ ਹੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਅੱਜ ਤੱਕ ਇਸ ਨਾਲਿਆਂ ਅੰਦਰ ਫਸੀ ਗੰਦਗੀ ਨੂੰ ਸਾਫ ਕਰਵਾਉਣ ਮੁਨਾਸਿਫ ਸਮਝਿਆ। ਜਿਸ ਦਾ ਖਮਿਆਜਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਇਹਨਾਂ ਨਾਲਿਆਂ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।