ਵਾਰਡ ਨਿਵਾਸੀਆਂ ਵਲੋਂ ਗੰਧਲੇ ਪਾਣੀ ਦੀਆਂ ਬੋਤਲਾਂ ਹੱਥਾਂ ਚ ਫੜਕੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਵਿਰੁੱਧ ਨਾਹਰੇਬਾਜੀ ਕੀਤੀ

ਬਰਨਾਲਾ 10 ਜੁਲਾਈ/- ਕਰਨ ਪ੍ਰੀਤ ਕਰਨ ਬਰਨਾਲਾ ਦੇ ਬਾਬਾ ਜੀਵਨ ਸਿੰਘ ਨਗਰ ਸਹਮਣੇ ਰਾਮ ਬਾਗ ਵਾਰਡ no,9 ਵਿੱਚ ਪੀਣ ਵਾਲੇ ਪਾਣੀ ਨਾਲ ਸੀਵਰੇਜ ਦਾ ਪਾਣੀ ਮਿਕਸ ਹੋਣ ਨਾਲ ਹੜਕੰਪ ਮਚ ਗਿਆ ਇਸ ਮੌਕੇ ਵੱਡੀ ਗਿਣਤੀ ਚ ਇੱਕਠੇ ਹੋਏ ਵਾਰਡ ਨਿਵਾਸੀਆਂ ਵਲੋਂ ਗੰਧਲੇ ਪਾਣੀ ਦੀਆਂ ਬੋਤਲਾਂ ਹੱਥਾਂ ਚ ਫੜਕੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਵਿਰੁੱਧ ਨਾਹਰੇਬਾਜੀ ਕੀਤੀ ਗਈ
ਇਸ ਮੌਕੇ ਗੁਰਦੀਪ ਸਿੰਘ,ਐਡਵੋਕੇਟ ਹਰੀ ਓਮ ਜੈਸਵਾਲ,ਕ੍ਰਿਸ਼ਨ,ਗੋਪਾਲ,ਸ਼ਿੰਦਾ,ਇੰਦਰਜੀਤ ਜਸਵਿੰਦਰ ਕੌਰ, ਜਸਬੀਰ ਕੌਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਾਰਡ ਦੀਆਂ ਟੂਟੀਆਂ ਰਾਹੀਂ ਪੀਣ ਵਾਲਾ ਪਾਣੀ ਗੰਦਗੀ ਭਰਿਆ ਆ ਰਿਹਾ ਜਿਸ ਦੀ ਸਿਕਾਇਤ ਲਿਖਵਾਈ ਗਈ ਪ੍ਰੰਤੂ ਨਗਰ ਕੌਂਸਲ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ
ਵਾਰਡ ਨਿਵਾਸੀ ਨਸੀਬ ਕੌਰ,ਸ਼ਿੰਦਾ ਸਿੰਘ ਸਨੇਹਾ ,ਜਸਬੀਰ ਸਿੰਘ,ਸ਼ਿਮਲਾ ਦੇਵੀ,ਤੋਸ਼ੀ,ਨੈਂਸੀ,ਪਿਰਮਲਾ ਰਾਜਿੰਦਰ ਕੁਮਾਰ ਮੀਨਾ ਨੇ ਕਿਹਾ ਕਿ ਵਾਰਡ ਨੰਬਰ 9 ਦੇ ਐਮ ਸੀ ਤਾਂ ਵਿਦੇਸ਼ ਗਏ ਹੋਏ ਹਨ ਕਿਸ ਨੂੰ ਸਮੱਸਿਆ ਦੱਸੀਏ ਵਾਰਡ ਵਸਨੀਕਾਂ ਵੱਲੋਂ ਟੂਟੀਆਂ ਵਿੱਚ ਮਿਕਸ ਹੋ ਕੇ ਆ ਰਹੇ ਗੰਦੇ ਪਾਣੀ ਨੂੰ ਲੈ ਕੇ ਕਿਹਾ ਕਿ ਵਾਟਰ ਐਂਡ ਸੀਵਰੇਜ ਵਿਭਾਗ ਦੇ ਵਿਰੁੱਧ ਨਾਰੇਬਾਜੀ ਕਰਨ ਨੂੰ ਕਿਹੜਾ ਕਿਸੇ ਦਾ ਜੀ ਕਰਦਾ ਟੂਟੀਆਂ ਵਿੱਚੋਂ ਆ ਰਹੇ ਪੀਣ ਵਾਲੇ ਗੰਦੇ ਪਾਣੀ ਦੀਆਂ ਬੋਤਲਾਂ ਦਿਖਾਉਂਦਿਆਂ ਕਿਹਾ ਕਿ ਇਸ ਨਾਲ ਗਲੀਆਂ ਚ ਕਈ ਮਰੀਜ਼ ਬਿਮਾਰੀਆਂ ਪਏ ਹਨ ਜਿਸ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਿਅੰਕਰ ਰੂਪ ਧਾਰਨ ਕਰ ਸਕਦਾ ਹੈ ਇਸ ਮੌਕੇ ਸੀਵਰੇਜ ਬੋਰਡ ਦੇ ਐਸ ਡੀ ਓ ਸੁਰਿੰਦਰ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਓਹਨਾ ਦੇ ਧਿਆਨ ਚ ਆ ਚੁੱਕਿਆ ਹੈ ਅੱਜ ਹੀ ਬੰਦੇ ਭੇਜ ਕੇ ਚੈੱਕ ਕਰਵਾਉਂਦਾ ਹਾਂ