ਕੈੰਪ ਦਾ ਮਕਸਦ ਜੱਚਾ ਮੌਤਾਂ ਨੂੰ ਘੱਟ ਕਰਨਾ : ਸਿਵਲ ਸਰਜਨ ਮਾਨਸਾ


ਸਰਦੂਲਗੜ੍ਹ 9 ਜੁਲਾਈ ਗੁਰਜੀਤ ਸ਼ੀਂਹ             ਅੱਜ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ਵਿੱਚ ਐਸ.ਡੀ.ਐਚ.ਸਰਦੂਲਗੜ੍ਹ ਵਿਖੇ ਪ੍ਰਧਾਨ ਮੰਤਰੀ ਸੁਰੱਖਿਤ ਮਾਤਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ l ਇਸ ਮੌਕੇ ਬੋਲਦਿਆਂ ਡਾਕਟਰ ਰਵਨੀਤ ਕੌਰ ਨੇ ਕਿਹਾ ਕਿ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਇਸ ਤਰ੍ਹਾਂ ਦੇ ਕੈਂਪ ਸਿਵਲ ਹਸਪਤਾਲ,, ਐਸ.ਡੀ. ਐਚ., ਸੀ.ਐਚ.ਸੀ.  ਪੱਧਰ ਤੇ ਲਗਾਏ ਜਾਂਦੇ ਹਨ l ਇਸ ਕੈਂਪ ਦਾ ਨਿਰੀਖਣ ਕਰਨ ਲਈ ਉਚੇਚੇ ਤੌਰ ਤੇ ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਪਹੁੰਚੇl ਉਨਾਂ ਨੇ ਕਿਹਾ ਕਿ ਇਹ ਕੈਂਪ ਲਗਾਏ ਜਾਣ ਦਾ ਮੁੱਖ ਮਕਸਦ ਸਾਰੀਆਂ ਹੀ ਗਰਭਵਤੀ ਔਰਤਾਂ ਦੀ  ਕਰਨਾ ਅਤੇ ਸਮੇਂ ਰਹਿੰਦਿਆਂ ਉਸ ਦਾ ਇਲਾਜ ਕਰਕੇ ਜੱਚਾ ਮੌਤਾਂ ਨੂੰ ਘੱਟ ਕਰਨਾ ਹੈ l  ਉਹਨਾਂ ਨੇ ਦੱਸਿਆ ਕਿ ਹਰ ਮਹੀਨੇ ਇਸ ਕੈਂਪ ਦੌਰਾਨ ਆਉਂਦੀਆਂ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ 30 ਰੁਪਏ ਦੀ ਡਾਇਟ ਵੀ ਦਿੱਤੀ ਜਾਂਦੀ ਹੈ l ਉਨ੍ਹਾਂ ਵੱਲੋਂ ਹਸਪਤਾਲ ਵਿੱਚ ਜਣੇਪਾ ਅਤੇ ਜਾਂਚ ਕਰਵਾਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਆਮ ਮਰੀਜ਼ਾਂ ਦਾ ਇਲਾਜ ਪਹਿਲ ਦੇ ਆਧਾਰ ਤੇ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਤਾਂ ਕਿ ਕਿਸੇ ਵੀ ਮਰੀਜ਼ ਨੂੰ ਮੁਸ਼ਕਿਲ ਨਾ ਆਵੇl
ਇਸ ਮੌਕੇ ਡਾਕਟਰ ਮੇਘਨਾ ਰਾਣੀ ਗਾਇਨਾਕਲੋਜਿਸਟ ਨੇ ਕਿਹਾ ਕਿ ਇਹਨਾ ਕੈਂਪਾ ਵਿਚ ਗਰਭਵਤੀ ਔਰਤਾਂ ਦੇ ਚੈਕਅਪ ਦੇ ਨਾਲ ਨਾਲ ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ, ਐਚ.ਆਈ.ਵੀ  ਟੈਸਟ, ਸ਼ੂਗਰ ਰੋਗ ਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਜਾਂਦੀ ਹੈ lਉਹਨਾਂ ਕਿਹਾ ਕਿ ਅਜਿਹੇ ਕੈਂਪਾ ਦਾ ਮਕਸਦ ਗਰਭਵਤੀ ਔਰਤ ਦੀ ਡਾਕਟਰੀ ਜਾਂਚ ਕਰਕੇ ਖਤਰੇ ਵਾਲੇ ਜਣੇਪਿਆਂ ਜਿਵੇਂ ਬੱਲਡ ਪ੍ਰੈਸਰ ਦਾ ਵੱਧਣਾ, ਖੂਨ ਦਾ ਘੱਟਣਾ, ਸ਼ੂਗਰ ਰੋਗ ਆਦਿ ਦੀ ਭਾਲ ਕਰਕੇ ਉਹਨਾ ਦਾ ਸਮੇਂ ਸਿਰ ਇਲਾਜ ਕਰਨਾ ਹੈ ਤਾਂ ਜੋ ਗਰਭ ਅਵਸਥਾ ਦੋਰਾਨ ਹੋਣ ਵਾਲੀਆਂ ਮਾਵਾਂ ਦੀ ਮੋਤਾਂ ਨੂੰ ਘਟਾਇਆ ਜਾ ਸਕੇ ਅਤੇ ਜੱਚਾ-ਬੱਚਾ ਦੋਨੋ ਤੰਦਰੁਸਤ ਹੋਣ।  ਇਸ ਮੌਕੇ ਜ਼ਿਲਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਬਲਾਕ ਐਜੂਕੇਟਰ ਤਿਰਲੋਕ ਸਿੰਘ,  ਸਟਾਫ ਨਰਸ ਪ੍ਰਭਜੋਤ ਕੌਰ, ਵੀਰਪਾਲ ਕੌਰ,ਚਰਨਜੀਤ ਕੌਰ,ਏ.ਐਨ.ਐਮ.ਹਰਜੀਤ ਕੌਰ ਆਦਿ ਹਾਜਰ ਸਨ l
ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਐਸ .  ਡੀ. ਐਚ. ਸਰਦੂਲਗੜ੍ਹ l