ਗਰਭਵਤੀ ਔਰਤਾਂ ਆਪਣਾ ਸਮੇਂ ਸਿਰ ਸਿਵਲ ਹਸਪਤਾਲ ਚੋਂ ਚੈਕ ਅਪ ਕਰਵਾਉਣ :ਡਾਕਟਰ ਮੇਘਨਾ ਰਾਣੀ


ਗੁਰਜੀਤ ਸ਼ੀਂਹ,

ਸਰਦੂਲਗੜ 11ਜੂਨ ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ਵਿੱਚ ਐਸ.ਡੀ.ਐਚ.ਸਰਦੂਲਗੜ੍ਹ ਵਿਖੇ ਪ੍ਰਧਾਨ ਮੰਤਰੀ ਸੁਰੱਖਿਤ ਮਾਤਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ l ਇਸ ਮੌਕੇ ਬੋਲਦਿਆਂ ਡਾਕਟਰ ਰਵਨੀਤ ਕੌਰ ਨੇ ਕਿਹਾ ਕਿ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਇਸ ਤਰ੍ਹਾਂ ਦੇ ਕੈਂਪ ਸਿਵਲ ਐਸ.ਡੀ.ਐਚ., ਸੀ.ਐਚ.ਸੀ.  ਪੱਧਰ ਤੇ ਲਗਾਏ ਜਾਂਦੇ ਹਨ l ਇਸ ਮਹੀਨੇ 9 ਅਤੇ,10 ਦੀ ਛੁੱਟੀ ਹੋਣ ਕਰਕੇ ਇਹ 11 ਤਰੀਕ ਨੂੰ ਕੈੰਪ ਲਗਾਇਆ ਜਾ ਰਿਹਾ ਹੈ l ਅੱਜ ਦੇ ਕੈਂਪ ਵਿੱਚ 38 ਗਰਭਵਤੀ ਔਰਤਾਂ ਦੀ ਜਾਂਚ ਅਤੇ 4 ਕੇਸਾਂ ਦਾ ਅਲਟਰਾ ਸਾਉੰਡ ਕੀਤਾ  ਗਿਆ l
ਇਸ ਮੌਕੇ ਡਾਕਟਰ ਮੇਘਨਾ ਰਾਣੀ ਗਾਇਨਾਕਲੋਜਿਸਟ ਨੇ ਕਿਹਾ ਕਿ ਇਹਨਾ ਕੈਂਪਾ ਵਿਚ ਗਰਭਵਤੀ ਔਰਤਾਂ ਦੇ ਚੈਕਅਪ ਦੇ ਨਾਲ ਨਾਲ ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ, ਐਚ.ਆਈ.ਵੀ  ਟੈਸਟ, ਸ਼ੂਗਰ ਰੋਗ ਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਜਾਂਦੀ ਹੈ lਉਹਨਾਂ ਕਿਹਾ ਕਿ ਅਜਿਹੇ ਕੈਂਪਾ ਦਾ ਮਕਸਦ ਗਰਭਵਤੀ ਔਰਤ ਦੀ ਡਾਕਟਰੀ ਜਾਂਚ ਕਰਕੇ ਖਤਰੇ ਵਾਲੇ ਜਣੇਪਿਆਂ ਜਿਵੇਂ ਬੱਲਡ ਪ੍ਰੈਸਰ ਦਾ ਵੱਧਣਾ, ਖੂਨ ਦਾ ਘੱਟਣਾ, ਸ਼ੂਗਰ ਰੋਗ ਆਦਿ ਦੀ ਭਾਲ ਕਰਕੇ ਉਹਨਾ ਦਾ ਸਮੇਂ ਸਿਰ ਇਲਾਜ ਕਰਨਾ ਹੈ ਤਾਂ ਜੋ ਗਰਭ ਅਵਸਥਾ ਦੋਰਾਨ ਹੋਣ ਵਾਲੀਆਂ ਮਾਵਾਂ ਦੀ ਮੌਤਾਂ ਨੂੰ ਘਟਾਇਆ ਜਾ ਸਕੇ ਅਤੇ ਜੱਚਾ-ਬੱਚਾ ਦੋਨੋ ਤੰਦਰੁਸਤ ਹੋਣ। ਉਹਨਾਂ  ਦੱਸਿਆ ਗਰਭਵਤੀ ਅੋਰਤਾਂ ਘਰ ਬੈਠੇ ਵੀ ਈ.ਸ਼ੰਜੀਵਨੀ ਓ.ਪੀ.ਡੀ ਰਾਹੀ ਵੀ ਮਾਹਰ ਡਾਕਟਰਾਂ ਦੀ ਸਲਾਹ ਲੈ ਸਕਦੀਆਂ ਹਨ। ਇਸ ਮੌਕੇ ਸਟਾਫ ਨਰਸ ਪ੍ਰਭਜੋਤ ਕੌਰ, ਵੀਰਪਾਲ ਕੌਰ, ਚਰਨਜੀਤ ਕੌਰ,ਏ.ਐਨ.ਐਮ. ਹਰਜੀਤ ਕੌਰ,ਸਿਹਤ ਕਰਮਚਾਰੀ ਜੀਵਨ ਸਿੰਘ ਸਹੋਤਾ, ਆਸ਼ਾ ਵੀਰਪਾਲ ਕੌਰ, ਆਸ਼ਾ ਰਾਣੀ ਆਦਿ ਹਾਜਰ ਸਨ l