ਕਿਹਾ ਸੂਬੇ ਦੇ ਹਿੱਤ ਸਿਰਫ ਖੇਤਰੀ ਪਾਰਟੀਆਂ ਦੇ ਹੱਥਾਂ ਚ ਹੀ ਸੁਰੱਖਿਅਤ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਿਛਲੇ ਪੰਦਰਾਂ ਸਾਲਾ ਦੌਰਾਨ ਲੋਕ ਸਭਾ ਹਲਕਾ ਬਠਿੰਡਾ ਅੰਦਰ ਹੋਏ ਬੇ-ਸ਼ੁਮਾਰ ਵਿਕਾਸ ਕਾਰਜਾਂ ਕਰਕੇ ਇਸ ਹਲਕੇ ਦੇ ਲੋਕ ਸ਼੍ਰੋਮਣੀ ਅਕਾਲ਼ੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹੀ ਮੁੜ ਤੋਂ ਪਾਰਲੀਮੈਂਟ ਚ ਭੇਜਣਾਂ ਚਾਹੁੰਦੇ ਹਨ। ਇਹ ਵਿਚਾਰ ਪ੍ਰਗਟਾਉਂਦਿਆਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤਨਜੋਤ ਸਿੰਘ ਸਾਹਨੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਬੀਬੀ ਬਾਦਲ ਦੀ ਚੋਣ ਮੁਹਿੰਮ ਨੂੰ ਮਿਲ ਰਹੇ ਵੱਡੇ ਸਮਰਥਨ ਤੋਂ ਜਾਪਦਾ ਹੈ ਕਿ ਉਹ ਇਸ ਹਲਕੇ ਸਮੇਤ ਸਮੁੱਚੇ ਬਠਿੰਡਾ ਲੋਕ ਸਭਾ ਹਲਕੇ ਤੋਂ ਵੱਡੀ ਲੀਡ ਪ੍ਰਾਪਤ ਕਰਨਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਥੇ ਲੋੜਵੰਦਾਂ ਪਰਿਵਾਰਾ ਲਈ ਆਟਾ-ਦਾਲ ਅਤੇ  ਸ਼ਗਨ ਸਕੀਮ ਜਿਹੀਆਂ ਕਈ ਲਾਭਕਾਰੀ ਸਕੀਮਾਂ ਚਲਾਈਆਂ ਉਥੇ ਕਿਸਾਨਾਂ ਦੇ ਖੇਤੀ ਮੋਟਰਾਂ ਦੇ ਬਿਜਲੀ ਬਿੱਲ ਮੁਆਫ ਕਰਨ ਸਮੇਤ ਹਰ ਵਰਗ ਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਦਕਿ 2017 ਤੋਂ ਬਾਅਦ ਬਣੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾ ਨੇ ਇਹ ਸਹੂਲਤਾਂ ਖਤਮ ਹੀ ਕਰ ਕੇ ਰੱਖ ਦਿੱਤੀਆਂ ਹਨ ਜਿਸ ਕਰਕੇ ਹਰ ਵਰਗ ਦੇ ਲੋਕ ਮੁੜ ਤੋਂ ਅਕਾਲੀ ਦਲ ਦਾ ਸਾਥ ਦੇਣ ਦੀ ਹਾਮੀ ਭਰ ਰਹੇ ਹਨ । ਸ੍ਰ: ਸਾਹਨੀ ਨੇ ਕਿਹਾ ਕਿ ਕਿ ਲੋਕ ਸਮਝ ਚੁੱਕੇ ਹਨ ਕਿ ਸੂਬੇ ਦੇ ਹਿੱਤ ਸਿਰਫ ਖੇਤਰੀ ਪਾਰਟੀਆਂ ਦੇ ਹੱਥਾਂ ਚ ਹੀ ਸੁਰੱਖਿਅਤ ਹਨ ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੀ ਖੇਤਰੀ ਪਾਰਟੀ ਨੇ ਲੋਕਾਂ ਦੀ ਮੰਗ ਅਨੁਸਾਰ ਆਪਣੇ ਦਸ ਸਾਲਾ ਕਾਰਜ ਕਾਲ ਚ ਰਾਜ ਅੰਦਰ ਵੱਡੇ ਹਾਈਵੇਜ ਅਤੇ ਚਹੁ ਮਾਰਗੀ ਸੜਕਾਂ, ਓਵਰ ਬ੍ਰਿਜ ਪੁਲਾਂ ਅਤੇ ਏਮਜ ਵਰਗੇ ਵੱਡੇ ਹਸਪਤਾਲ ਪੰਜਾਬ ਅੰਦਰ ਸਥਾਪਤ ਕਰਵਾ ਕੇ ਆਪਣੀ ਹੋਂਦ ਦਾ ਲੋਹਾ ਮਨਵਾਇਆ ਸੀ।ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਪਾਉਣ ਸਮੇਂ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਕਾਰਜਾ ਵੱਲ ਝਾਤ ਜਰੂਰ ਮਾਰਨ।