September 19, 2024

PUNJAB

INDIA NEWS

ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਲਗਾਏ ਜਾ ਰਹੇ ਹਨ ਇਕ ਰੋਜ਼ਾ ਕੈਂਪ

ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਲਗਾਏ ਜਾ ਰਹੇ ਹਨ ਇਕ ਰੋਜ਼ਾ ਕੈਂਪ

ਬੁਢਲਾਡਾ, (ਦਵਿੰਦਰ ਸਿੰਘ ਕੋਹਲੀ)

ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਬੁਢਲਾਡਾ ਵਿਖੇ ਮੇਜਰ ਸਿੰਘ ਬੀਡੀਪੀਓ ਦੀ ਪ੍ਰਧਾਨਗੀ ਵਿੱਚ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਮਿਤੀ 17 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਇੱਕ ਰੋਜ਼ਾ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਐਸ.ਆਰ.ਆਰ.ਡੀ ਮੋਹਾਲੀ ਦੇ ਰਿਸੋਰਸ ਪਰਸਨ ਮੈਡਮ ਉਰਮਿਲਾ ਅਤੇ ਮੈਡਮ ਜਸਵੀਰ ਕੌਰ ਵੱਲੋਂ ਬਾਲ ਸਭਾ ਅਤੇ ਮਹਿਲਾ ਸਭਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਟਰੇਨਿੰਗ ਕੈਂਪ ਵਿੱਚ ਲਾਈਨ ਵਿਭਾਗਾਂ ਦੇ ਪਿੰਡ ਪੱਧਰ ਦੇ ਕਰਮਚਾਰੀ ਜਿਵੇਂ ਕਿ ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰ ਅਤੇ ਏ.ਐਨ.ਐਮ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਆਂਗਣਵਾੜੀ ਵਰਕਰ ਅਤੇ ਸਿੱਖਿਆ ਵਿਭਾਗ ਵੱਲੋਂ ਇੱਕ ਅਧਿਆਪਕ ਪ੍ਰਤੀ ਗ੍ਰਾਮ ਪੰਚਾਇਤ ਸਬੰਧਿਤ ਲਾਈਨ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ ਹੈ। ਇਸ ਟ੍ਰੇਨਿੰਗ ਦਾ ਮਕਸਦ ਮਹਿਲਾਵਾਂ ਬਲਾਵਾਂ ਦਾ ਪਿੰਡ ਪੱਧਰ ਤੇ ਸਸ਼ਕਤੀਕਰਨ ਕੀਤਾ ਜਾ ਸਕੇ ਅਤੇ ਬੱਚਿਆਂ ਦੇ ਅਨੁਕੂਲ ਪਿੰਡ ਪੱਧਰ ਤੇ ਮਾਹੌਲ ਸਿਰਜਿਆ ਜਾ ਸਕੇ। ਇਸ ਤਰ੍ਹਾਂ ਦੀਆਂ ਮਹਿਲਾਂ ਸਭਾਵਾਂ ਅਤੇ ਬਾਲ ਸਭਾਵਾਂ ਦੀ ਸਫਲਤਾ ਸਦਕਾ ਪਿੰਡ ਪੱਧਰ ਦੀ ਗ੍ਰਾਮ ਸਭਾ ਚ ਆਪਣੇ ਅਧਿਕਾਰਾਂ ਪ੍ਰਤੀ ਉੱਚਿਤ ਰੋਲ ਅਦਾ ਕਰ ਸਕਣ ਤਾਂ ਜੋ ਪਿੰਡ ਦਾ ਵਿਕਾਸ ਸਹੀ ਤਰੀਕੇ ਨਾਲ ਕੀਤਾ ਜਾ ਸਕੇ ਆਪਣੀ ਯੋਜਨਾ ਆਪਣਾ ਵਿਕਾਸ ਬੱਚਿਆਂ ਅਤੇ ਮਹਿਲਾਂ ਸਭਾ ਸਦਕਾ ਵਿਕਾਸ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਇਸ ਮੌਕੇ ਸਿਹਤ ਵਿਭਾਗ,ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਆਏ ਬੁਲਾਰਿਆਂ ਵੱਲੋਂ ਵੀ ਮਹਿਲਾ ਸਭਾ ਅਤੇ ਬਾਲ ਸਭਾ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।