ਹੁਣ ਡਾਕੀਏ ਜ਼ਰੀਏ ਕਰਵਾ ਸਕਦੇ ਹੋ ਆਧਾਰ ‘ਚ ਮੋਬਾਈਲ ਨੰਬਰ ਅਪਡੇਟ ਇੰਡੀਅਨ ਪੋਸਟ ਪੇਮੈਂਟ ਬੈਂਕ ਦੇ ਰਿਹੈ ਸਹੂਲਤ

ਨਵੀਂ ਦਿੱਲੀ : ਅਜੋਕੇ ਸਮੇਂ ਆਧਾਰ ਕਿਸੇ ਵੀ ਵਿਅਕਤੀ ਲਈ ਸਭ ਤੋਂ ਜ਼ਰੂਰੀ ਦਸਤਾਵੇਜ਼ਾਂ ‘ਚੋਂ ਇਕ ਹੈ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀਆਂ ਸਹੂਲਤਾਂ ਜਾਂ ਸੇਵਾਵਾਂ ਦਾ ਲਾਭ ਉਠਾਉਣ ਲਈ ਆਧਾਰ ਦੀ ਜ਼ਰੂਰਤ ਪੈਂਦੀ ਹੀ ਹੈ। ਫਿਰ ਚਾਹੇ ਤੁਸੀਂ LPG ਕੁਨੈਕਸ਼ਨ ਲੈਣਾ ਹੋਵੇ, ਕਿਸੇ ਸਰਕਾਰੀ ਸਹੂਲਤ ਦਾ ਲਾਭ ਲੈਣਾ ਹੋਵੇ ਜਾਂ ਅਜਿਹਾ ਕੋਈ ਹੋਰ ਕੰਮ ਹੋਵੇ, ਸਾਨੂੰ ਆਧਾਰ ਉਪਲਬਧ ਕਰਵਾਉਣਾ ਪੈਂਦਾ ਹੈ।

ਕਈ ਵਾਰ ਅਜਿਹਾ ਹੁੰਦਾ ਹੈ, ਜਦੋਂ ਅਸੀਂ ਮੋਬਾਈਲ ਨੰਬਰ ਆਧਾਰ ‘ਚ ਅਪਡੇਟ ਕੀਤਾ ਹੁੰਦਾ ਹੈ, ਉਹ ਨੰਬਰ ਬੰਦ ਹੋ ਜਾਂਦਾ ਹੈ ਜਾਂ ਗਵਾਚ ਜਾਂਦਾ ਹੈ। ਅਜਿਹੇ ਵਿਚ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਆਧਾਰ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਲਾਭ ਲੈਂਦੇ ਸਮੇਂ ਆਧਾਰ ਨਾਲ ਲਿੰਕ ਮੋਬਾਈਲ ਨੰਬਰ ‘ਤੇ ਹੀ OTP ਹਾਸਲ ਹੁੰਦਾ ਹੈ। ਤੁਸੀਂ ਆਨਲਾਈਨ ਜਾਂ ਆਫਲਾਈਨ ਦੋਵਾਂ ਤਰੀਕਿਆਂ ਨਾਲ ਆਪਣੇ ਨੰਬਰ ਨੂੰ ਆਧਾਰ ਨਾਲ ਅਪਡੇਟ ਕਰਵਾ ਸਕਦੇ ਹੋ।

ਜੇਕਰ ਤੁਸੀਂ ਚਾਹੋ ਤਾਂ ਡਾਕੀਏ ਜਾਂ ਗ੍ਰਾਮੀਣ ਡਾਕ ਸੇਵਾ ਦੀ ਮਦਦ ਨਾਲ ਵੀ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਦੇ ਨਾਲ ਅਪਡੇਟ ਕਰਵਾ ਸਕਦੇ ਹੋ। ਇੰਡੀਅਨ ਪੋਸਟ ਪੇਮੈਂਟ ਬੈਂਕ ਨੇ ਇਕ ਟਵੀਟ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਇੰਡੀਅਨ ਪੋਸਟ ਪੇਮੈਂਟ ਬੈਂਕ ਨੇ ਆਪਣੇ ਟਵੀਟ ‘ਚ ਇਹ ਲ਼ਿਖਿਆ ਹੈ ਕਿ ਸਥਾਨਕ ਡਾਕੀਆ/ਗ੍ਰਾਮੀਣ ਡਾਕ ਸੇਵਕ ਦੀ ਮਦਦ ਨਾਲ ਆਪਣਾ ਮੋਬਾਈਲ ਨੰਬਰ ਆਪਣੇ ਆਧਾਰ ਕਾਰਡ ‘ਚ ਅਪਡੇਟ ਕਰਵਾਓ। ਡਿਊਟੀ ਫੀਸ ਲਾਗੂ।’

ਇਸ ਤੋਂ ਇਲਾਵਾ ਟਵੀਟ ‘ਚ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਆਧਾਰ ਨਾਲ ਲਿੰਕ ਮੋਬਾਈਲ ਨੰਬਰ ਰਾਹੀਂ ਹੀ ਅਸੀਂ ਕਈ ਸਾਰੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਾਂ। ਮਸਲਨ ਤੁਸੀਂ ਇਸ ਦੇ ਜ਼ਰੀਏ ਆਧਾਰ ‘ਚ ਆਨਲਾਈਨ ਨਾਂ, ਜਨਮ ਤਰੀਕ, ਜੈਂਡਰ (ਲਿੰਗ) ਤੇ ਪਤੇ ਨੂੰ ਅਪਡੇਟ ਕਰਵਾ ਸਕਦੇ ਹੋ। ਕਈ ਸਾਰੀਆਂ ਸਰਕਾਰੀ ਕਲਿਆਣਕਾਰੀ ਯੋਜਨਾਵਾਂ ‘ਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਇਸ ਤੋਂ ਇਲਾਵਾ ਇਕ ਦੇਸ਼ ਇਕ ਰਾਸ਼ਨ ਕਾਰਡ ਸਕੀਮ ਦਾ ਲਾਭ ਵੀ ਲੈ ਸਕਦੇ ਹੋ। ਡਰਾਈਵਿੰਗ ਲਾਇਸੈਂਸ ਲਈ RTO ਸਰਵਿਸ ਲੈ ਸਕਦੇ ਹੋ। ਆਧਾਰ ਨੰਬਰ ਅਪਡੇਟ ਕਰ ਕੇ ਅਸੀਂ EPFO ਨਾਲ ਜੁੜੀਆਂ ਸੇਵਾਵਾਂ ਤੇ ਇਨਕਮ ਟੈਕਸ ਦੀ ਈ-ਫਾਈਲਿੰਗ ਵਰਗੀਆਂ ਸੇਵਾਵਾਂ ਦਾ ਲਾਭ ਵੀ ਲੈ ਸਕਦੇ ਹਾਂ।

ਇਸ ਦੇ ਲਈ ਤੁਹਾਨੂੰ ਆਪਣੇ ਨਜ਼ਦੀਕੀ ਡਾਕਘਰ ਜਾਣਾ ਪਵੇਗਾ ਜਾਂ ਆਪਣੇ ਸਥਾਨਕ ਡਾਕੀਏ ਨਾਲ ਸੰਪਰਕ ਕਰਨਾ ਪਵੇਗਾ